ਬਲਜੀਤ ਗਰੇਵਾਲ ਰੌਂਤਾ
ਜਿੰਨਾ ਤੂੰ ਲੜਨਾਂ, ਓਨਾ ਹੀ ਤੂੰ ਕੜ੍ਹਨਾ,
ਇਹੋ ਤਾਂ ਪਿਆਰ ਸੀ,
ਜਿੱਥੇ ਮੈਂ ਮਰਦਾ, ਮੂਹਰੇ ਤੂੰ ਖੜ੍ਹਦਾ
ਇਹੋ ਤਾਂ ਪਿਆਰ ਸੀ।
ਤੇਰੀਆਂ ਵਫ਼ਾਵਾਂ, ਕੀ ਕੀ ਗਿਣਾਵਾਂ
ਇਹੋ ਤਾਂ ਪਿਆਰ ਸੀ।
ਜਾਣਿਆ ਨਾ ਮੈਂ, ਪਛਾਣਿਆ ਨਾ ਮੈਂ
ਇਹੋ ਤਾਂ ਪਿਆਰ ਸੀ।
ਸਾਲਾਂ ਬੱਧੀ ਟੈਮ ਲੰਘੇ, ਹੋ ਕੇ ਪੂਰੇ ਕੈਮ ਲੰਘੇ
ਇਹੋ ਤਾਂ ਪਿਆਰ ਸੀ।
ਹੁੰਦਾ ਸੀ ਉਦਾਸ ਜਦੋਂ,ਤੇਰੇ ਬਿਨਾਂ ਲਾਸ ਜਦੋਂ
ਇਹੋ ਤਾਂ ਪਿਆਰ ਸੀ।
ਨ੍ਹੇਰੀਆਂ ਚ ਟੁੱਟਿਆ ਨਾ, ਸੋਕਿਆਂ ਚ ਸੁੱਕਿਆ ਨਾ
ਇਹੋ ਤਾਂ ਪਿਆਰ ਸੀ।
ਤੇਰੇ ਨਾਲ ਵਾਅਦਾ ਕੀਤਾ, ਹੱਦ ਤੋਂ ਵੀ ਜਿਆਦਾ ਕੀਤਾ
ਇਹੋ ਤਾਂ ਪਿਆਰ ਸੀ।
ਇੱਕੋ ਗੱਲ ਸੋਚਦਾ ਹਾਂ, ਹਰ ਸਮੇਂ ਲੋਚਦਾ ਹਾਂ
ਤੈਨੂੰ ਕਦੇ ਭੁੱਲ ਜਾਵਾਂ, ਕੱਖਾਂ ਵਾਂਗੂ ਰੁਲ ਜਾਵਾਂ
ਰੱਬ ਰੱਖੇ ਜੋੜ ਸਦਾ, ਚਾੜੇ ਲੱਗੀ ਤੋੜ ਸਦਾ