2.1 C
United Kingdom
Saturday, March 7, 2026

More

    ਬਾਹਰਲੇ ਰਾਜਾਂ ਵਿੱਚ ਸੀਜਨ ਲਗਾ ਕੇ ਆਏ ਵਿਅਕਤੀਆਂ ਦੇ ਸੈਂਪਲ ਲਏ-ਡਾ. ਜਤਿੰਦਰ ਕੌਰ

    ਹੰਡਿਆਇਆ (ਬੰਧਨ ਤੋੜ ਸਿੰਘ )

    ਅੱਜ ਕਸਬਾ ਹੰਡਿਆਇਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਾਹਰੋ ਸੀਜਨ ਲਗਾ ਕੇ ਆਏ ੩੨ ਵਿਅਕਤੀਆਂ ਦੇ ਸੈਪਲ ਲਏ ਗਏ ਜਿਸ ਵਿੱਚ ੨੭ ਵਿਅਕਤੀ ਹੰਡਿਆਇਆ ੪ ਵਿਅਕਤੀ ਧੌਲਾ, ੧ ਵਿਅਕਤੀ ਖੁੱਡੀ ਕਲਾਂ ਦੇ ਸਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਜਤਿੰਦਰ ਕੌਰ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸਵਨੀ ਕੁਮਾਰ ਆਸ਼ੂ ਨੇ ਦੱਸਿਆ ਕਿ ਬੀਤੇ ਦਿਨੀ ਜੋ ਵਿਅਕਤੀ ਪੰਜਾਬੋਂ ਬਾਹਰਲੇ ਰਾਜਾਂ ਵਿਚ ਕੰਬਾਇਨ ਤੇ ਸੀਜਨ ਲਗਾਉਣ ਜਾਂ ਹੋਰ ਕਿਸੇ ਤਰਾਂ ਦੀ ਲੇਬਰ ਕਰਨ ਗਏ ਸਨ। ਉਨ੍ਹਾਂ ੩੨ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ਨੂੰ ਅੱਗੇ ਭੇਜ ਦਿੱਤਾ ਗਿਆ ਹੈ। ਉਕਤ ਵਿਅਕਤੀ ਸਰੀਰਕ ਪੱਖੋਂ ਤੰਦਰੁਸਤ ਹਨ। ਇਸ ਮੌਕੇ ਬਲਰਾਜ ਸਿੰਘ ਬੀ ਈ ਈ, ਹਰਮੀਤ ਸਿੰਘ ਹੈਲਥ ਇੰਸਪੈਕਟਰ, ਰਜਤ ਕੁਮਾਰ , ਮਨਪ੍ਰੀਤ ਸ਼ਰਮਾ, ਅਮਰਿੰਦਰ ਸਹਿਜਪਾਲ ਸਿਹਤ ਕਰਮੀ, ਮਨਜਿੰਦਰ ਕੌਰ, ਸਰਬਜੀਤ ਕੌਰ ਅਤੇ ਸੀ ਐਂਚ ਓ ਮਨਪ੍ਰੀਤ ਕੌਰ ਸ਼ਾਮਿਲ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!