ਹਰਜੀਤ ਢੁੱਡੀਕੇ
ਖੁਦ ਦੀ ਤਾਰੀਫ ਸੁਣ ਕੇ
ਬੇਤੁਕੇ ਜੇ ਗੀਤ ਸੁਣ ਕੇ
ਵੈਰੀ ਦੀ ਨਿਕਲੀ ਚੀਕ ਸੁਣ ਕੇ
ਜੇ ਮਨ ਖਿੜ ਉਠਦਾ
ਤਾਂ ਅਜੇ ਆਮ ਹੀ ਇਨਸਾਨ ਹੋ।
ਕਰੀਬੀ ਪਾਸਾ ਵੱਟ ਜਾਣ ‘ਤੇ
ਡੂੰਗੀ ਲੱਗੀ ਸੱਟ ਜਾਣ ਤੇ
ਜੋੜਿਆ ਪੈਸਾ ਘੱਟ ਜਾਣ ‘ਤੇ
ਜੇ ਮਨ ਸੋਚੀਂ ਪੈ ਜਾਵੇ
ਤਾਂ ਅਜੇ ਆਮ ਹੀ ਇਨਸਾਨ ਹੋ।
ਆਪਣੀ ਗੁੱਡੀ ਚੜ੍ਹੀ ਦੇਖ ਕੇ
ਹਰ ਥਾਂ ਪੁੱਗਦੀ ਅੜੀ ਦੇਖ ਕੇ
ਕੁਝ ਦੁਨੀਆਂ ਤੇਰੇ ਤੋਂ ਡਰੀ ਵੇਖ ਕੇ
ਜੇ ਮਨ ‘ਚ ਘਮੰਡ ਆ ਜਾਵੇ
ਤਾਂ ਅਜੇ ਆਮ ਹੀ ਇਨਸਾਨ ਹੋ।
ਹਰਜੀਤ ਢੁੱਡੀਕੇ
94644 05877