3.4 C
United Kingdom
Sunday, March 8, 2026

More

    Video- ਸਮਾਜ ਦੇ ਕਈ ਵਰਗਾਂ ਦੀ ਹਾਲਤ ਬਿਆਨ ਕਰਦਾ ਹੈ ਗੀਤ “ਮਜ਼ਬੂਰੀ”

    ਬਲਵਿੰਦਰ ਸਿੰਘ ਚਾਹਲ (ਯੂਕੇ)

    ਨਿਵੇਕਲੇ ਤੇ ਸਮਾਜ ਨੂੰ ਸਾਰਥਿਕ ਸੁਨੇਹਾ ਦੇਣ ਵਾਲੇ ਗੀਤਾਂ ਦਾ ਹਮਸਫ਼ਰ ਬਲਵੀਰ ਸ਼ੇਰਪੁਰੀ ਬਹੁਤ ਸਹਿਜੇ ਸਹਿਜੇ ਪੈਰ ਧਰਦਾ ਹੈ ਪਰ ਉਹ ਪੈਰ ਨੂੰ ਬੜਾ ਸੋਚ ਸਮਝ ਕੇ ਪਰਪੱਕਤਾ ਨਾਲ ਹੀ ਪੁਲਾਂਘ ਅੱਗੇ ਪੁੱਟਦਾ ਹੈ। ਉਸਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ। ਉਹਨਾਂ ਵਿੱਚ ਮਾਨਵਤਾ ਦੇ ਭਲੇ ਲਈ ਬਹੁਤ ਕੁਝ ਝਲਕਦਾ ਹੈ। ਚਾਹੇ ਉਹ “ਵਾਤਾਵਰਨ” ਗੀਤ ਹੋਵੇ, ਚਾਹੇ “ਐਨ ਆਰ ਆਈ” ਜਾਂ “ਮਨੁੱਖਤਾ ਦੀ ਸੇਵਾ” ਜਾਂ ਅਨੇਕਾਂ ਹੋਰ ਗੀਤ। ਉਸਨੇ ਵਪਾਰਕ ਤੇ ਹਲਕੀ ਪੱਧਰ ਦੀ ਗਾਇਕੀ ਨਾਲੋਂ ਸਮਾਜ ਨਾਲ ਜੁੜੇ ਵਿਸ਼ਿਆਂ ਨੂੰ ਲੈ ਕੇ ਗਾਇਆ ਹੈ। ਇਹ ਅਸਲ ਵਿੱਚ ਹੈ ਤਾਂ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਪਰ ਬਲਵੀਰ ਸ਼ੇਰਪੁਰੀ ਨੂੰ ਇਹ ਵੀ ਮਨਜੂਰ ਹੈ। ਹੁਣ ਉਹ ਇੱਕ ਨਵਾਂ ਗੀਤ “ਮਜਬੂਰੀ” ਲੈ ਕੇ ਆਇਆ ਹੈ ਜੋ ਸੁਣ ਕੇ ਮਹਿਸੁਸ ਹੁੰਦਾ ਹੈ ਕਿ ਬਲਵੀਰ ਨੇ ਸਮਾਜ ਦੇ ਕਈ ਵਰਗਾਂ ਦੇ ਲੋਕਾਂ ਦੀ ਮਜਬੂਰੀ ਨੂੰ ਬਿਆਨ ਕੀਤਾ ਹੈ। ਉਹ ਮੌਤ ਨੂੰ ਅਟੱਲ ਸਚਾਈ ਦੱਸਦਾ ਹੈ। ਪਰ ਮੌਤ ਨਾਲੋਂ ਵੀ ਭਿਆਨਕ ਮਜਬੂਰੀ ਇਨਸਾਨ ਨੂੰ ਕਿੱਥੋਂ ਦਾ ਕਿੱਥੇ ਲੈ ਜਾਂਦੀ ਹੈ, ਬਾਖੂਬੀ ਬਿਆਨ ਕੀਤਾ ਹੈ। ਬਲਵੀਰ ਸ਼ੇਰਪੁਰੀ ਦਾ ਇਹ ਆਪਣਾ ਲਿਖਿਆ ਗੀਤ ਹੈ। ਜੇ ਚੰਗੇ ਗੀਤ ਦਾ ਹੁੰਗਾਰਾ ਦਿਆਂਗੇ ਤਾਂ ਹੀ ਹੋਰ ਲੋਕ ਵੀ ਵਧੀਆ ਗਾਉਣ ਦਾ ਹੌਂਸਲਾ ਕਰਨਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!