ਰਾਜਿੰਦਰ ਪਰਦੇਸੀ
ਦੂਰ
ਬਹੁਤ ਦੂਰ
ਚਲਾ ਜਾਣਾ
ਚਾਹੁੰਦਾ ਹੈ ਮਨ
ਤਨ ਦੇ ਜੰਗਲ ਵਿਚ
ਚਿਤਕਬਰੀ ਜਹੀ
ਚਾਨਣੀ ਰਾਤੇ
ਰੁੱਖ ਦੀ ਸ਼ਾਖ ਬਣ ਕੇ
ਖੁੱਲੀ ਅਤੇ
ਆਜ਼ਾਦਾਨਾ ਫ਼ਿਜ਼ਾ ਵਿਚ
ਕੁਦਰਤ ਦੇ ਨਾਲ
ਸਾਹਾਂ ਦਾ
ਆਦਾਨ ਪ੍ਰਦਾਨ
ਕਰਨ ਲਈ
ਦੂਰ
ਬਹੁਤ ਦੂਰ
ਚਲਾ ਜਾਣਾ
ਚਾਹੁੰਦਾ ਹੈ ਮਨ
ਇਸ
ਪਿੰਜਰੇ ਵਰਗੇ
ਘਰ ਵਿਚ ਤਾਂ
ਬੱਸ
ਸਿਰਫ ਹੁਣ
ਫੜਫੜਾਇਆ ਹੀ
ਜਾ ਸਕਦੈ
ਪੰਛੀਆਂ ਵਾਂਗ
ਦੂਰ
ਬਹੁਤ ਦੂਰ
ਦੀ ਗੱਲ ਹੈ
ਮਨ ਦੀ ਮਰਜ਼ੀ ਤਾਂ
ਕਿਉਂ ਕਿ
ਘਰ ਵਿਚ ਹੁਣ
ਲੋੜਾਂ ਦੇ ਹੀ
ਲੋੜਵੰਦ ਹਨ ਰਿਸ਼ਤੇ
ਇਸ ਜਿੰਦ ਦੇ
ਦਰਦ ਦੇ ਸਾਂਝੀ
ਅਤੇ
ਜਜ਼ਬਾਤਾਂ ਦੇ
ਤਰਜਮਾਨ ਨਹੀਂ
ਮਤਲਬੀ ਲੋਕਾਂ ਤੋਂ
ਦੂਰ
ਬਹੁਤ ਦੂਰ
ਚਲਾ ਜਾਣਾ
ਚਾਹੁੰਦਾ ਹੈ ਮਨ
35B / 168 ਦਸ਼ਮੇਸ਼ ਨਗਰ, ਡਾਕ : ਦਕੋਹਾ, ਜਲੰਧਰ
ਈ ਮੇਲ – rajinder.pardesi7@gmail.com
ਮੋਬਾਇਲ +91 9780213351