4 C
United Kingdom
Friday, March 6, 2026

More

    ਮਾਂ

    ਰਾਜਵਿੰਦਰ ਰੌਂਤਾ

    ਮਾਂ ਸਿਰਫ
    ਮਾਂ ਹੀ ਨਹੀਂ
    ਬਾਪ ਵੀ
    ਹੌਂਸਲਾ ਵੀ
    ਯਾਰ ਵੀ
    ਹਥਿਆਰ ਵੀ
    ਨਾ ਅੱਕਣ
    ਨਾ ਥੱਕਣ ਵਾਲੀ
    ਮਸ਼ੀਨ
    ਬਿਮਾਰੀ ਠੁਮਾਰੀ ਵਿੱਚ ਵੀ
    ਕਰਕੇ ਹਟਦੀ
    ਘਰ ਦੇ ਜਰੂਰੀ ਕੰਮ
    ਮੰਜੇ ਤੇ ਨਾ ਪੈਂਦੀ
    ਬੱਸ ਜਦੋਂ ਕੇਰਾਂ
    ਡਿੱਗ ਪਈ
    ਫਿਰ ਨੀ ਉਠੀ
    ਮਹਾਨ ਮਾਂ।
    ਰਾਜਵਿੰਦਰ ਰੌਂਤਾ

    9876486187

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!