19.2 C
United Kingdom
Sunday, June 21, 2026

More

    ਬਿੱਟੂ ਦੀ ਕਲਮ ੧੦/੦੫/੨੦੨੦

    ਸੀਮਾ ਅਤੇ ਹੱਦ ਵਿੱਚ ਅਸੀਂ ਰਾਹਾਂ ਦੇ ਜਾਣੂ ਹੋ ਜਾਂਦੇ ਹਾਂ, ਆਪਣੀ ਸਮਰੱਥਾ ਮੁਤਾਬਿਕ ਸਾਧਨ ਲੱਭਕੇ ਜ਼ਿੰਦਗੀ ਨੂੰ ਇੱਕਸਾਰਤਾ ਵਿੱਚ ਲੈਅਬੱਧ ਕਰ ਲੈਂਦੇ ਆਂ, ਪਰ ਅਮੁੱਕ ਅਤੇ ਅਨੰਤਤਾ ਵਿੱਚ ਸਾਡਾ ਗੁਆਚ ਜਾਣਾ ਸੁਭਾਵਿਕ ਹੈ, ਅੱਜ ਤੋਂ ਵੀਹ ਪੰਜਾਹ ਵਰ੍ਹੇ ਪਹਿਲਾ ਹਰ ਚੀਜ ਦਾ ਇੱਕ ਦਾਇਰਾ ਸੀ, ਸਹਿਜਤਾ ਹੱਥ ਨਾਲ ਛੂਹ ਜਾਣ ਜਿੰਨੀ ਨੇੜੇ ਸੀ, ਜੇ ਕਿਸੇ ਨੂੰ ਸਰਕਾਰੀ ਨੌਕਰੀ ਮਿਲ ਗਈ, ਉਮਰ ਭਰ ਦੀਆਂ ਰੋਟੀਆਂ ਦਾ ਇੰਤਜਾਮ ਹੋ ਗਿਆ, ਛੋਟੀ ਮੋਟੀ ਹੱਟੀ ਖੋਹਲ ਲਈ, ਗੁਜਾਰਾ ਚੱਲ ਪਿਆ, ਇੱਕ ਜਾਣੇ ਦੀ ਕਮਾਈ ਨਾਲ ਸਾਰਾ ਟੱਬਰ ਢੋਲੇ ਦੀਆਂ ਲਾਉਂਦਾ ਸੀ, ਪਰ ਹੁਣ ਇੱਕ ਦੂਜੇ ਨੂੰ ਪਛਾੜਕੇ ਅੱਗੇ ਲੌਘ ਜਾਣ ਦੀ ਹੋੜ ਵਿੱਚ ਸਬਰ ਟੁੱਟ ਗਿਆ, ਹੋਰ ਵਧੇਰੇ ਹੋਰ ਦੀ ਇੱਛਾ ਆਪਣੱਤ ਦੀ ਕਾਤਲ ਬਣ ਗਈ, ਕਾਮਰੇਡਾ ਨੇ ਹੱਦਾ ਬਹੁਤ ਨੀਵੀਆਂ ਤੇ ਪੂੰਜੀਵਾਦ ਨੇ ਬਹੁਤ ਉੱਚੀਆ ਮਿੱਥ ਦਿੱਤੀਆ, ਸਥਿਰਤਾ ਭੰਬੂਕਾ ਬਣ ਗਈ, ਸਿਰਫ ਦਾਣੇ ਭੁੰਨਣ ਵਾਲੀ ਭੱਠੀ ਪੋਪ ਕੌਰਨਾ ਚ ਨਹੀਂ ਉੱਜੜੀ, ਬਲਕਿ ਮੱਕੀ ਦਾ ਪੂਰਾ ਖੇਤ ਹੀ ਗਹਿਣੇ ਹੁੰਦਾ ਹੁੰਦਾ ਬੈਅ ਹੋ ਗਿਆ, ਗੱਲ ਖੇਤ ਤੱਕ ਨਹੀੰ ਮੁੱਕੀ, ਫੰਦਾ ਕਿਸਾਨ ਦੇ ਗੱਲ ਤੱਕ ਆ ਗਿਆ, ਸ਼ਾਹੂਕਾਰੇ ਦੇ ਚੁੰਗਲ ਚੋਂ ਨਿਕਲਆਿ, ਬੈਂਕਾਂ ਦੀਆ ਲਿਮਟਾ ਵਿੱਚ ਫਸ ਗਿਆ, ਸ਼ਾਹ ਵਿੱਤ ਮੁਤਾਬਿਕ ਦਿੰਦਾ ਸੀ ਤੇ ਮਿੱਟੀ ਨੂੰ ਹੱਥ ਨਹੀ ਸੀ ਲਾਉਂਦਾ, ਬੈਂਕ ਨੇ ਹੱਦ ਟੱਪੀ ਤੇ ਕੁਰਕੀਆ ਹੋ ਗਈਆ, ਮਨੁੱਖਤਾ ਦਾ ਦੁਖਾਂਤ ਹੈ, ਹਰ ਚੀਜ ਦੀ ਹੱਦ ਮੁੱਕਦੀ ਜਾਂਦੀ ਆ, ਮਨੁੱਖੀ ਫਿਦਰਤ ਹੈ ਜਦ ਤੱਕ ਅੰਤ ਨਹੀਂ ਹੁੰਦਾ, ਉਤਸੁਕਤਾ ਵੱਧਦੀ ਜਾਂਦੀ ਹੈ, ਪਹਿਲਾ ਕਿਤਾਬ ਪੜਦੇ ਸੀ ਇੱਕ ਦੋ ਦਿਨ ਚ ਆਖਰੀ ਪੰਨਾ, ਅਖਬਾਰ ਦੀਆ ਖਬਰਾਂ ਦੇ ਵੀ ਅੱਠ ਦਸ ਪੰਨੇ ਹੁੰਦੇ ਸੀ, ਚਿੱਤਰਹਾਰ, ਨਾਟਕ ਘੰਟੇ ਮਿੱਥੇ ਹੋਏ ਸੀ, ਫਿਲਮ ਤਿੰਨ ਕੁ ਘੰਟੇ ਚ ਆਖਰੀ ਸੀਨ, ਪਰ ਆਹ ਸੋਸ਼ਲ ਮੀਡੀਆ ਅਮੁੱਕ ਹੈ, ਫੇਸਬੁੱਕ, ਯੂਟਿਊਬ, ਟਵਿੱਟਰ, ਟਿੱਕਟੌਕ, ਅਨੰਤ ਨੂੰ ਪਾ ਗਈਆ, ਉਂਗਲ ਮਾਰੀ ਚੱਲੋ, ਤੁਸੀ ਮੁੱਕਜੋਗੇ ਪਰ ਇਹ ਸਿਲਸਿਲਾ ਚਲਦਾ ਹੀ ਰਹੇਗਾ, ਅਜੇ ਵੀ ਵਕਤ ਹੈ ਮੁਰੱਬੇਬੰਦੀ ਅਤੇ ਹੱਦਬੰਦੀ ਕਰਕੇ , ਆਪਣੀ ਪੈਲੀ ਇੱਕ ਜਗਹ ਕਰਕੇ ਘਰ ਦੇ ਪੱਠੇ ਤੇ ਘਰ ਦੀਆ ਸਬਜੀਆ ਉਗਾ ਲਵੋ, ਥਾਂ ਥਾਂ ਮੂੰਹ ਨਾ ਮਾਰੋ, ਸਬਰ ਸੰਤੋਖ ਵਾਲੀਆ ਹੱਦਾ ਮਿੱਥ ਲਵੋ, ਜਿੰਦਗੀ ਨੂੰ ਸਾਦ ਮੁਰਾਦੀ ਪਰ ਟੌਹਰ ਅਤੇ ਨਖਰੇ ਵਾਲੀ ਬਣਾ ਲਵੋ, ਦੋ ਪੈਰ ਘੱਟ ਪਰ ਮੜਕ ਨਾਲ ਚੱਲੋ, ਰੂਹ ਦੇ ਹਾਣੀਆ ਨੂੰ ਜੱਫੇ ਪਾ ਲਵੋ, ਜਿੰਦਗੀ ਦੇ ਫੁੱਲਾਂ ਨੂੰ ਟਹਿਕਣ ਅਤੇ ਮਹਿਕਣ ਦਿਉ, ਉਨ੍ਹਾ ਦੀ ਗੁਲਕੰਦ ਬਣਾਕੇ ਖਾਣ ਦੀ ਕੋਸ਼ਿਸ਼ ਨਾ ਕਰੋ। ਚੰਦ ਤੇ ਜਾਕੇ ਕੀ ਕਰਨਾ ਪਹਿਲਾ ਧਰਤ ਸਵਾਰ ਲਵੋ, ਉੱਥੇ ਬੱਢੀ ਮਾਈ ਨੂੰ ਕੱਤਣ ਦਿਉ ਚਰਖਾ, ਤੁਸੀ ਬੱਸ ਦੂਰੋ ਨੀਝਾਂ ਲਾਕੇ ਤੱਕੋ ਤੇ ਚਰਖੇ ਦੀ ਘੂਕਰ ਦੇ ਸੰਗੀਤ ਦਾ ਆਨੰਦਾ ਮਾਣੋ।

    ਬਿੱਟੂ ਖੰਗੂੜਾ
    +447877792555

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!