ਰਜਨੀ ਵਾਲੀਆ, ਕਪੂਰਥਲਾ
ਜੁਗ ਜੁਗ ਜੀਵੇ ਮਾਂ ਕਿ,
ਕਿ ਮਾਂ ਬਿਨ ਕੋਈ ਨਹੀਂ।
ਰਹੇ ਸਿਰ ਤੇ ਉਮਰ ਭਰ ਛਾਂ,
ਕਿ ਮਾਂ ਬਿਨ ਕੋਈ ਨਹੀਂ।
ਮਾਏਂ ਗਿੱਲੇ ਆਪ ਪੈਂਦੀ ਰਈ,
ਤੂੰ ਸੁੱਕੇ ਪਾਇਆ ਮੈਨੂੰ।
ਮਾਏਂ ਦੀਦੀ ਦੀਦੀ ਕਇੰਦਾ,
ਫਿਰਦਾ ਤੇਰਾ ਜਾਇਆ ਮੈਨੂੰ।
ਮਾਂ ਮੇਰੀਏ ਤੇਰੇ ਵਰਗੀ,
ਦੁਨੀਆਂ ਤੇ ਕੋਈ ਹੋਈ ਨਹੀਂ ।
ਜੁਗ ਜੁਗ ਜੀਵੇ ਮਾਂ ਕਿ
ਤੇਰੇ ਦਿਲ ਨੂੰ ਪੈਂਦੇ ਹੌਲ,
ਜੇ ਬੱਚੇ ਠਰ ਜਾਂਦੇ।
ਨੀ ਤੇਰਾ ਮਰਨਾ ਹੋ ਜਾਦਾ,
ਜੇ ਬੱਚੇ ਡਰ ਜਾਂਦੇ।
ਤੇਰੀ ਮਮਤਾ ਤੋਂ ਨਿੱਘੀ,
ਕੋਈ ਵੀ ਲੋਈ ਨਹੀਂ।
ਜੁਗ ਜੁਗ ਜੀਵੇ ਮਾਂ ਕਿ
ਭਾਵੇਂ ਘਰ ਤੇਰਾ ਕੱਚਾ,
ਦਿਲ ਤੇਰਾ ਪੱਕਾ ਨੀ।
ਤੂੰ ਹੀ ਤਾਸ਼ ਦਾ ਜੌਕਰ,
ਤੂੰ ਹੀ ਯੱਕਾ ਨੀਂ।
ਓ ਕਿਹੜੀ ਸੀ ਪੰਡ,
ਜੋ ਸਾਡੇ ਲੀ ਢੋਈ ਨਹੀਂ।
ਜੁਗ ਜੁਗ ਜੀਵੇ ਮਾਂ ਕਿ
ਕਣੀਆਂ ਆਈਆਂ ਜਦੋਂ,
ਤੂੰ ਸਿਰ ਤਰਪਾਲ ਬਣੀਂ।
ਜਦ ਅੱਖ ਚ ਆਇਆ,
ਹੰਝੂ ਤੂੰ ਰੁਮਾਲ ਬਣੀਂ।
ਰਜਨੀਏ ਹੁੰਦੀ ਮਾਂ ਖੁਦਾਈ,
ਕਿ ਓ ਅਰਜੋਈ ਨਹੀ।
ਜੁਗ ਜੁਗ ਜੀਵੇ ਮਾਂ ਕਿ,
ਕਿ ਮਾਂ ਬਿਨ ਕੋਈ ਨਹੀਂ।