19.2 C
United Kingdom
Sunday, June 21, 2026

More

    ਪੜ੍ਹੋ- ਕਿਉਂ ਬਣਾਇਆ ਨਿਊ ਲੰਡਨ ਰੇਲ ਮਾਰਗ??

    ਨਵਾਂ ਲੰਡਨ ਰੇਲ ਮਾਰਗ ਸਾਡੀਆਂ ਸੁਪਰਮਾਰਕੀਟਾਂ ਨੂੰ ਸਟਾਕ ਰੱਖਣ ਲਈ ਬਣਾਇਆ ਗਿਆ ਹੈ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾ ਵਾਇਰਸ ਕਰਕੇ ਹੋਏ ਲਾਕਡਾਉਨ ਦੌਰਾਨ ਨਵੀਂ ਐਕਸਪ੍ਰੈਸ 72 ਘੰਟੇ ਦੀ ਰੇਲ ਸੇਵਾ ਜ਼ਰੂਰੀ ਸਫਾਈ, ਮੈਡੀਕਲ ਅਤੇ ਭੋਜਨ ਉਤਪਾਦਾਂ ਨੂੰ ਲਿਜਾਣ ਲਈ ਸਥਾਪਤ ਕੀਤੀ ਗਈ ਹੈ।ਇਹ ਨੈਟਵਰਕ ਰੇਲ,ਦੋ ਨਵੇ ਰਸਤਿਆਂ ਵਲੈਂਸੀਆ ਅਤੇ ਮੁਰਸੀਆ ਤੋਂ ਲੰਡਨ ਜਾਵੇਗੀ।ਨੈਟਵਰਕ ਰੇਲ ਦੇ ਦੱਖਣੀ ਖੇਤਰ ਦੇ ਪ੍ਰਬੰਧ ਨਿਰਦੇਸ਼ਕ, ਜੌਨ ਹੇਲਸਾਲ ਨੇ ਕਿਹਾ ਕਿ “ ਕੋਰੋਨਵਾਇਰਸ ਨਾਲ ਲੜਾਈ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ।“ਇਹ ਲਾਜ਼ਮੀ ਹੈ ਕਿ ਅਸੀਂ ਮਾਲ ਭਾੜੇ ਦੀਆਂ ਸੇਵਾਵਾਂ ਨੂੰ ਜਾਰੀ ਰੱਖੀਏ ਤਾਂ ਜੋ ਚੀਜ਼ਾਂ ਨੂੰ ਸੁਪਰਮਾਰਕੀਟਾਂ ਤੱਕ ਪਹੁੰਚਾਇਆ ਜਾ ਸਕੇ। ਇਸ ਵੇਲੇ ਇਹ ਪਹਿਲਾਂ ਨਾਲੋਂ ਵੀ ਮਹੱਤਵਪੂਰਨ ਹੈ ਕਿ ਜਰੂਰੀ ਵਸਤਾਂ ਦੀ ਸਪਲਾਈ ਯੂਕੇ ਵਿੱਚ ਯਕੀਨੀ ਬਣਾਈ ਜਾਵੇ।ਇਸ ਕਰਕੇ ਲੋਕਾਂ ਨੂੰ ਕੋਈ ਮੁਸਕਿਲ ਨਹੀ ਆਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!