9.6 C
United Kingdom
Saturday, March 7, 2026

More

    ਐੱਨ.ਐੱਚ.ਐੱਸ. ਟੇਸਾਇਡ ਨੇ ਮਰੀਜ਼ਾ ਨੂੰ ਦਿਤੀ ਇਹ ਨਵੀਂ ਸੇਵਾ

    ਪਰਥ (ਸਤਿੰਦਰ ਸਿੰਘ ਸਿੱਧੂ)


    ਐਨ ਐਚ ਐਸ ਟੇਸਾਇਡ ਨੇ ਮਰੀਜਾਂ ਲਈ ਇਕ ਨਵੀਂ ਟ੍ਰਾਂਸਪੋਰਟ ਸੇਵਾ ਦੀ ਸ਼ੁਰੂਆਤ ਕੀਤੀ ਹੈ, ਇਹ ਟ੍ਰਾਂਸਪੋਰਟ ਸੇਵਾ ਉਨ੍ਹਾਂ ਮਰੀਜਾਂ ਲਈ ਹੈ ਜਿਨ੍ਹਾਂ ਕੋਲ ਸਿਹਤ ਸੰਭਾਲ ਸੰਸਥਾਵਾਂ ਦੀ ਯਾਤਰਾ ਕਰਨ ਦਾ ਕੋਈ ਹੋਰ ਸਾਧਨ ਨਹੀਂ ਹੈ।
    ਜਨਤਕ ਟ੍ਰਾਂਸਪੋਰਟ ਤੇ ਪ੍ਰਤੀਬੰਧਾਂ ਜਾਂ ਹੋਰ ਨਿੱਜੀ ਸਥਿਤੀਆਂ ਦੇ ਕਾਰਨ, ਕੁਝ ਲੋਕਾਂ ਨੂੰ ਉਨ੍ਹਾਂ ਦੀਆਂ ਨਿਯਮਤ ਹਸਪਤਾਲ ਦੀਆਂ ਮੁਲਾਕਾਤਾਂ ਜਿਵੇਂ ਕਿ ਡਾਇਲਸਿਸ ਆਦਿ ਅਤੇ ਕੋਵਿਡ 19 ਜਾਂਚ ਕੇਂਦਰਾਂ ਆਦਿ ‘ਤੇ ਸ਼ਾਮਿਲ ਹੋਣ ਵਿੱਚ ਮੁਸ਼ਕਿਲਾਂ ਆ ਰਹੀਆਂ ਸਨ ਅਤੇ ਇਸ ਤੋਂ ਨਜਿੱਠਣ ਲਈ ਹੈਲਥ ਬੋਰਡ ਨੇ ਜੀਪੀ, ਟ੍ਰਾਂਸਪੋਰਟ ਸਕਾਟਲੈਂਡ, ਸਕਾਟਲੈਂਡ ਐਂਬੂਲੈਂਸ ਸਰਵਿਸ ਅਤੇ ਹੈਲਥ ਪ੍ਰੋਟੈਕਸ਼ਨ ਸਕਾਟਲੈਂਡ ਨਾਲ ਮਿਲ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਸਿਹਤ ਸੰਭਾਲ ਸੰਸਥਾਵਾਂ ‘ਤੇ ਆਉਣ ਅਤੇ ਜਾਣ ਵਾਲੇ ਲੋਕਾਂ ਦੀ ਮਦਦ ਲਈ ਟ੍ਰਾਂਸਪੋਰਟ ਹੱਬ ਵਿਕਸਤ ਕੀਤਾ ਹੈ।
    ਇਹ ਸੇਵਾ ਹਫਤੇ ਦੇ ਸੱਤੇ ਦਿਨ ਸਵੇਰ 8 ਤੋਂ ਸ਼ਾਮ 8 ਬਜੇ ਤੱਕ ਦਿਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!