ਦੀਪ ਲੁਧਿਆਣਵੀ
ਕੱਲਿਆਂ ਕੱਲਿਆਂ ਰਹੀਦਾ,
ਤੇ ਕੱਲਿਆਂ ਬੈਹ,
ਮੁਸਕਾਈਦਾ।
ਅੱਜ ਕੱਲ ਆਪਣੇਂ ਹੀ,
ਭੇਤੀਆਂ ਤੋਂ ਦਿਲ,
ਦਾ ਭੇਦ ਛੁਪਾਈਦਾ।
ਮੈਂਡੀ ਚਾਹਤ ਨੂੰ,
ਨਾ ਬੂਰ ਪਿਆ।
ਖਵਾਹਿਸ਼ਾ ਦੇ ਰੁੱਖ ਨੂੰ,
ਬਿਨ ਬੂਰੋਂ ਯਾਰ ਹੰਢਾਈਦਾ।
ਅਸੀਂ ਤਲੀ ਤੇ ਰੱਖਕੇ,
ਮੌਤ ਨੂੰ ਨੱਚੀਏ।
ਆਪਣਾਂ ਰਾਹਗੀਰਾਂ ਨੂੰ,
ਸਿਵਾ ਸਕਾਈਦਾ।
ਘੁੱਟ ਸਬਰ ਦਾ ਪੀੜਾਂ,
ਦੀ ਹੈ ਕੈਦ ਵਿੱਚ।
ਦੀਪ ਦੱਸੇਂਗੀ ਹਨੇਰੇ ਨੂੰ,
ਰਾਹ ਰਿਹਾਈ ਦਾ।