4.2 C
United Kingdom
Saturday, March 7, 2026

More

    Video-“ਤਸਵੀਰਾਂ ਪੰਜਾਬ ਦੀਆਂ” ਵਿਲੱਖਣ ਗੀਤ- ਪ੍ਰੀਤ ਭਾਗੀਕੇ

    ਪੰਜ ਦਰਿਆ ਬਿਊਰੋ

    “ਰੂਹ ਖਿੜ ਜਾਂਦੀ ਕਰਕੇ ਚਾਰ ਪੰਜਾਬ ਦੀਆਂ ਗੱਲਾਂ” ਮਰਹੂਮ ਰਾਜ ਬਰਾੜ ਦੇ ਇਸ ਗੀਤ ਦਾ ਗੀਤਕਾਰ ਪ੍ਰੀਤ ਭਾਗੀਕੇ ਇਸ ਵਾਰ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਗੀਤ “ ਤਸਵੀਰਾਂ ਪੰਜਾਬ ਦੀਆਂ” ਲੈ ਕੇ ਹਾਜ਼ਰ ਹੈ। ਇਸ ਗੀਤ ਨੂੰ ਗਾਇਆ ਹੈ ਬੁਲੰਦ ਆਵਾਜ਼ ਦੇ ਮਾਲਕ ਜੈਦੀਪ ਨੇ। ਸੰਗੀਤਕਾਰ ਟੋਨੀ ਦੀਆਂ ਸੰਗੀਤਕ ਧੁਨਾਂ ਵਿੱਚ ਸ਼ਿੰਗਾਰੇ ਹੋਏ ਇਸ ਗੀਤ ਨੂੰ ਵਾਈਟਲ ਰਿਕਾਰਡ ਵੱਲੋਂ ਅੱਜ ਸੰਸਾਰ ਭਰ ਵਿੱਚ ਰਿਲੀਜ ਕੀਤਾ ਜਾ ਰਿਹਾ ਹੈ। ਪ੍ਰੀਤ ਭਾਗੀਕੇ ਨੇ ਦੱਸਿਆ ਕਿ ਇਸ ਗੀਤ ਰਾਹੀਂ ਉਹਨਾਂ ਨੇ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਨਵੀਂ ਪੀੜ੍ਹੀ ਅੱਗੇ ਨਵੇਂ ਅੰਦਾਜ਼ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਗੀਤ ਉਹਨਾਂ ਨੂੰ ਖ਼ੁਦ ਨੂੰ ਬਹੁਤ ਪਸੰਦ ਹੈ। ਆਸ ਹੈ ਕਿ “ਤਸਵੀਰਾਂ ਪੰਜਾਬ ਦੀਆਂ” ਗੀਤ ਨੂੰ ਪੰਜਾਬੀ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!