3.4 C
United Kingdom
Sunday, March 8, 2026

More

    ਬਰਤਾਨਵੀ ਸਰਕਾਰ ਨੇ ਫਰੰਟਲਾਈਨ ਫੂਡ ਚੈਰੀਟੀਆਂ ਕੀਤੀ ਇਹ ਘੋਸ਼ਣਾ (ਪੜ੍ਹੋ)

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਸਰਕਾਰ ਕੋਰੋਨਵਾਇਰਸ ਮਹਾਂਮਾਰੀ ਦੌਰਾਨ ਭੋਜਨ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਖੁਰਾਕ ਪ੍ਰਦਾਨ ਕਰ ਰਹੀਆਂ ਭੋਜਨ ਸੰਸਥਾਵਾਂ ਨੂੰ 16 ਮਿਲੀਅਨ ਪੌਂਡ ਦੀ ਸਹਾਇਤਾ ਪ੍ਰਦਾਨ ਕਰੇਗੀ।ਇਸ ਫੰਡ ਨਾਲ ਲਗਭਗ 5,000 ਫੂਡ ਚੈਰੀਟੀਆਂ ਨੂੰ ਫਾਇਦਾ ਮਿਲੇਗਾ, ਜਿਸ ਵਿਚ ਫਰੈਸ਼ੇਅਰ ਅਤੇ ਵੇਸਟ ਐਂਡ ਰਿਸੋਰਸ ਐਕਸ਼ਨ ਪ੍ਰੋਗਰਾਮ (ਰੈਪ) ਸਮੇਤ ਇਹ ਸਮੂਹ ਅਗਲੇ 12 ਹਫ਼ਤਿਆਂ ਤੱਕ ਲੋਕਾਂ ਤੱਕ ਖਾਣਾ ਪਹੁੰਚਾਉਣ ਵਿਚ ਸਹਾਇਤਾ ਕਰਨਗੀਆਂ। ਫੂਡਸ਼ੇਅਰ ਦੀ ਮੁੱਖ ਕਾਰਜਕਾਰੀ ਲਿੰਡਸੇ ਬੋਸਵੈਲ ਨੇ ਕਿਹਾ ਕਿ ਇਹ ਪੈਸਾ ਸੰਸਥਾਵਾਂ ਦੇ ਚੱਲ ਰਹੇ ਖਰਚਿਆਂ ਨੂੰ ਪੂਰਾ ਕਰਨ ਲਈ ਨਹੀਂ ਹੈ ਬਲਕਿ ਇਹ ਸਾਰਾ ਭੋਜਨ ਮੁਹੱਈਆ ਕਰਾਉਣ ‘ਤੇ ਹੀ ਖਰਚ ਹੋਵੇਗਾ। ਅੰਕੜੇ ਦਰਸਾਉਂਦੇ ਹਨ ਕਿ ਯੂਕੇ ਦੇ ਕੋਰੋਨਵਾਇਰਸ ਲਾਕਡਾਊਨ ਦੇ ਸਮੇਂ ਫੂਡ ਬੈਂਕਾਂ ‘ਤੇ ਨਿਰਭਰ ਬੱਚਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪਹਿਲਾਂ ਕਦੇ ਫੂਡ ਬੈਂਕ ਦੀ ਵਰਤੋਂ ਨਹੀਂ ਕੀਤੀ ਸੀ ਹੁਣ ਉਨ੍ਹਾਂ ਉੱਤੇ ਨਿਰਭਰ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!