15.3 C
United Kingdom
Monday, June 22, 2026

More

    ਭਾਰਤੀ ਹਾਈ ਕਮਿਸ਼ਨ ਵਲੋਂ ਆਸਟ੍ਰੇਲੀਆ ‘ਚ ਫਸੇ ਭਾਰਤੀਆਂ ਨੂੰ ਕੀਤੀ ਇਹ ਅਪੀਲ (ਪੜ੍ਹੋ)

    (ਹਰਜੀਤ ਲਸਾੜਾ, ਬ੍ਰਿਸਬੇਨ 8 ਮਈ)

    ਇੱਥੇ ਭਾਰਤੀ ਹਾਈ ਕਮਿਸ਼ਨ ਕੈਨਬਰਾ ਵਲੋਂ ਅਪੀਲ ਕੀਤੀ ਗਈ ਹੈ ਕਿ ਜੋ ਭਾਰਤੀ ਨਾਗਰਿਕ ਇਸ ਸਮੇਂ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਆਸਟ੍ਰੇਲੀਆ ਵਿੱਚ ਫਸੇ ਹੋਏ ਹਨ, ਅਤੇ ਉਹ ਭਾਰਤ ਵਾਪਸ ਜਾਣਾ ਚਾਹੁੰਦੇ ਹਨ। ਭਾਰਤੀ ਹਾਈ ਕਮਿਸ਼ਨ ਕੈਨਬਰਾ ਦੀ ਵੈਬਸਾਈਟ ‘ਤੇ ਉਨ੍ਹਾਂ ਨਾਗਰਿਕਾਂ ਨੂੰ ਹੇਠ ਲਿਖੇ ਲਿੰਕ https://forms.gle/C7jRsygd52wbgxnn9 ‘ਤੇ
    ਰਜਿਸਟ੍ਰੇਸ਼ਨ ਕਰਕੇ ਲੋੜੀਂਦੇ ਵੇਰਵੇ ਜਮ੍ਹਾ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ, ਅਤੇ ਉਹ ਨਾਗਰਿਕ ਜਿਨ੍ਹਾਂ ਨੇ ਸਹਾਇਤਾ ਲਈ ਪਹਿਲਾਂ ਮਿਸ਼ਨ/ਪੋਸਟਾਂ ਨਾਲ ਵਿਅਕਤੀਗਤ ਤੌਰ ਤੇ ਸੰਪਰਕ ਕੀਤਾ ਸੀ, ਉਹਨਾਂ ਨੂੰ ਵੀ ਉਪਰੋਕਤ ਲਿੰਕ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਦਾ ਉਦੇਸ਼ ਯੋਜਨਾਬੰਦੀ ਦੇ ਲਈ ਜਾਣਕਾਰੀ ਇਕੱਤਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ਤੋਂ ਭਾਰਤ ਲਈ ਕਿਸੇ ਵੀ ਉਡਾਣਾਂ ਦੇ ਸੰਚਾਲਨ ਸੰਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਜਦੋਂ ਵੀ ਇਸ ਸਬੰਧ ਵਿਚ ਭਾਰਤ ਸਰਕਾਰ ਦੁਆਰਾ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਭਾਰਤੀ ਹਾਈ ਕਮਿਸ਼ਨ ਵਲੋਂ ਆਪਣੀ ਵੈਬਸਾਈਟ ਅਤੇ ਸੋਸ਼ਲ ਮੀਡੀਏ ਰਾਹੀਂ ਨਾਗਰਿਕਾਂ ਨੂੰ ਸੂਚਿਤ ਕੀਤਾ ਜਾਵੇਗਾ। ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ ਐਤਵਾਰ, 10 ਮਈ 2020 ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!