7.5 C
United Kingdom
Sunday, March 8, 2026

More

    ਖੁੱਲ੍ਹ ਗਏ ਠੇਕੇ

    ਹਰਪ੍ਰੀਤ ਸਿੰਘ ਲਲਤੋਂ

    ਸੁਸ਼ਰੀ ਵਾਂਗੂੰ ਸੁਸ਼ਤ ਪਏ ਸੀ,ਆ ਗਈ ਇੱਕ ਦਮ ਚੁਸ਼ਤੀ,
    ਗਰੀਬ ਲੋਕ ਵਿੱਚ ਪਲਾਂ ਦੇ ,ਅਮੀਰ ਬਣ ਗਏ ਜੱਦੀ ਪੁਸ਼ਤੀ।
    ਦੌੜ ਕੇ ਵਾਹੋ ਦਾਹੀ ,ਲੱਗ ਗਏ ਵਿੱਚ ਕਤਾਰ ਨੇ,
    ਖੁੱਲ ਗਏ ਠੇਕੇ,ਪਿਆਕੜ ਹੋ ਗਏ ਪੱਬਾਂ ਭਾਰ ਨੇ।
    ਸ਼ਰਾਬੀਆਂ ਦੀ ਵੋਟ ਪੱਕੀ,ਕਰ ਲਈ ਸਰਕਾਰ ਨੇ।

    ਲਾਕ ਡਾਉਨ ਦੇ ਵਿੱਚ ਵੱਖਰਾ ਹੀ ,ਮੈਂ ਇੱਕ ਪੰਜਾਬ ਤੱਕਿਆ,
    ਸਰਾਬ ਲੈਣ ਠੇਕਿਆਂ ਤੇ ਉਮੜਿਆ ,ਜਨ ਸੈਲਾਬ ਤੱਕਿਆ,
    ਬਾਂਹ ਫੜ ਲਈ ਸ਼ਰਾਬੀਆਂ ਦੀ ਸਰਕਾਰ ਨੇ,
    ਖੁੱਲ ਗਏ ਠੇਕੇ…………….।

    ਸੁਣਿਓ ਆਪੇ ਘਰ ਘਰ ਦੇ ਵਿੱਚ,ਜੂਤ ਪਟਾਂਗ ਦੀਆਂ ਖ਼ਬਰਾਂ,
    ਬਿਨਾਂ ਗੱਲ ਤੂੰ ਤੂੰ ਮੈਂ ਮੈਂ ਹੋ ਗਈ,ਖੜਕੀ ਡਾਂਗ ਦੀਆਂ ਖ਼ਬਰਾਂ।
    ਸੁਣਨੇ ਨੂੰ ਮਿਲਣਗੇ ਤਰਾਂ ਤਰਾਂ ਦੇ ਸਮਾਚਾਰ ਨੇ,
    ਖੁੱਲ ਗਏ ਠੇਕੇ……………।

    ਘਰਦੇ ਭਾਂਡੇ ਵੇਚਣਗੇ ਜਾਂ ਫਿਰ ,ਜਵਾਕਾਂ ਦੇ ਭੰਨਣਗੇ ਗ਼ੱਲੇ,
    ਦਾਰੂ ਪੀਣ ਲਈ ਪੈਸੇ ਨਾ ਹੋਣਗੇ,ਜਿੰਨਾਂ ਸਰਾਬੀਆਂ ਪੱਲੇ।
    ਮੰਗਣਗੇ ਪੀਣ ਲਈ ਪੈਸੇ ,ਕਿਸੇ ਤੋਂ ਉਧਾਰ ਨੇ,
    ਖੁੱਲ ਗਏ ਠੇਕੇ………..।

    ਦਾਰੂ ਵਾਲੇ ਕੀੜੇ ਲਾਉਣਗੇ, ਸਰਕਾਰ ਜਿੰਦਾਬਾਦ ਦੇ ਨਾਅਰੇ,
    ਹੁਣ ਦਾਰੂ ਲਈ ਲੋਨ ਦਾ ਹੀਲਾ, ਵੀ ਕਰ ਦੇ ਕੋਈ ਸਰਕਾਰੇ।
    ਲਲਤੋਂ ਖਰੀਦਣਗੇ ਕਿੱਥੋਂ ,ਲੋਕੀ ਬੈਠੇ ਬੇਰੋਜਗਾਰ ਨੇ,
    ਖੁੱਲ ਗਏ ਠੇਕੇ……………।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!