13.7 C
United Kingdom
Monday, June 22, 2026

More

    ਆਪਣਾ ਕਰਜ਼ ਉਤਾਰ ਜਾਂਦਾ ਹਾਂ

    ਪਰਦੀਪ ਘੋਲੀਆ

    ਸੁਪਨੇ ਅੰਦਰੇ ਮਾਰ ਜਾਂਦਾ ਹਾਂ
    ‘ਕੋਈ ਨਾ’ ਕਹਿ ਕੇ ਸਾਰ ਜਾਂਦਾ ਹਾਂ।

    ਆਪਣਿਆਂ ਨੂੰ ਹਾਸੇ ਵੰਡ ਕੇ
    ਗ਼ਮਾਂ ਦਾ ਕਰਨ ਵਪਾਰ ਜਾਂਦਾ ਹਾਂ।

    ਉਂਞ ਤਾਂ ਦੁਨੀਆਂ ਜਿੱਤ ਸਕਦਾਂ ਪਰ
    ਆਪਣੇ ਆਪ ਤੋਂ ਹਾਰ ਜਾਂਦਾ ਹਾਂ।

    ਘਰ ਦੇ ਚੁੱਲ੍ਹੇ ਦੀ ਅੱਗ ਖ਼ਾਤਰ
    ਦਿਲ ਦੀ ਅੱਗ ਨੂੰ ਠਾਰ ਜਾਂਦਾ ਹਾਂ।

    ਦੀਪ ਹਾਂ,ਨਾਲ਼ ਹਨੇਰੇ ਲੜ ਕੇ
    ਆਪਣਾ ਕਰਜ਼ ਉਤਾਰ ਜਾਂਦਾ ਹਾਂ।

    -ਪਰਦੀਪ ਘੋਲੀਆ
    +919915887704

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!