9.8 C
United Kingdom
Sunday, June 21, 2026

More

    ਮੈਂ ਚੋਰ ਨਹੀਂ, ਮੈਂ ਭੁੱਖਾਂ ਹਾਂ

    ਹਰਪ੍ਰੀਤ ਸਿੰਘ ਲਲਤੋਂ

    ਮੈਂ ਚੋਰ ਨਹੀਂ ਮੈਂ ਭੁੱਖਾਂ ਹਾਂ,
    ਭੁੱਖੇ ਢਿੱਡ ਨੀਂਦਰ ਨਹੀ ਆਉਂਦੀ,
    ਨਾ ਕਈ ਦਿਨਾਂ ਤੋਂ ਸੁੱਤਾ ਹਾਂ।

    ਗਰੀਬੀ ਗਰੀਬ ਲਈ ਪਨੌਤੀ ਏ,
    ਖਵਾਹਿਸ਼ ਕੋਈ ਬਹੁਤੀ ਵੱਡੀ ਨਾ,
    ਦੋ ਡੰਗ ਰੋਟੀ ਵੱਡੀ ਚਣੌਤੀ ਏ।

    ਰੋਟੀ ਨੀ ਮੈਨੂੰ ਪੁੱਛਿਆ ਕੋਈ,
    ਮੈਂ ਆਪਣੇ ਆਪ ਹੀ ਚੱਕ ਬੈਠਾ,
    ਜਦ ਭੁੱਖ ਮੈਥੋਂ ਨਾ ਬਰਦਾਸਤ ਹੋਈ।

    ਕਿਸਮਤ ਮਾੜੀ ਮੈਂ ਨਜਰੀਂ ਚੜਿਆ,
    ਹੁਨਰ ਨਹੀ ਸੀ ਚੀਜ ਚੱਕਣ ਦਾ,
    ਇਸ ਲਈ ਗਿਆ ਮੈਂ ਫੜਿਆ।

    ਕੀ ਹੋਇਆ ਚੱਕ ਰੋਟੀ ਖਾਧੀ,
    ਲੋਕਾਂ ਏਦਾਂ ਦਬੋਚਿਆ ਮੈਨੂੰ ,
    ਜਿਵੇਂ ਕੋਈ ਹੋਵਾਂ ਅਪਰਾਧੀ।

    ਮੂੰਹ ਮੇਰੇ ਚੰਡ ਦੇਣ ਲੱਗੇ,
    ਆਪਣੇ ਆਪ ਹੀ ਜੱਜ ਬਣ ਬੈਠੇ,
    ਮੈਨੂੰ ਚੋਰ ਕਹਿ ਦੰਡ ਦੇਣ ਲੱਗੇ।

    ਮੈਨੂੰ ਕਿਸੇ ਵੀ ਨਾ ਬਚਾਇਆ,
    ਚੋਰ ਦੀ ਦੇ ਉਪਾਧੀ ਦਿੱਤੀ,
    ਨਾ ਪੱਖ ਮੇਰਾ ਜਾਨਣਾ ਚਾਹਿਆ।

    ਮਾੜੇ ਦਾ ਨਾ ਚੱਲਦਾ ਜੋਰ ਕੋਈ,
    ਤਕੜੇ ਦਾ ਹੀ ਜੋਰ ਹੋ ਗਿਆ।
    ਜਦ ਪੁੱਛਿਆ ਕਿਸੇ ਨੇ ਰੋਟੀ ਦਿੱਤੀ ਨਾ,
    ਬਿਨ ਪੁੱਛੇ ਚੁੱਕੀ ਤਾਂ “ਲਲਤੋਂ” ਚੋਰ ਹੋ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!