ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਨਵੇ ਅੰਕੜਿਆਂ ਅਨੁਸਾਰ 44,000 ਤੋਂ ਜ਼ਿਆਦਾ ਲੋਕ ਹੁਣ ਇਕੱਲੇ ਯੂਕੇ ਵਿਚ ਕੋਵਿਡ -19 ਤੋਂ ਜਾਂ ਇਸ ਕਰਕੇ ਹੋਈ ਤਾਲਾਬੰਦੀ ਕਾਰਨ ਮਰ ਚੁੱਕੇ ਹਨ। ਅੰਕੜਾ ਵਿਗਿਆਨੀ ਨਾਈਜਲ ਮੈਰਿਓਟ ਨੇ ਕਿਹਾ ਕਿ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਲਗਭਗ 33,000 ਉਹ ਮੌਤਾਂ ਹਨ ਜੋ ਕਿ ਦਰਜ ਹਨ ,ਉਥੇ 1 ਮਈ ਤੱਕ ਕੋਵਿਡ -19 ਨਾਲ ਸਿੱਧੇ ਜਾਂ ਅਸਿੱਧੇ ਤੌਰ’ ਤੇ ਲਗਭਗ 11,000 ਮੌਤਾਂ ਹੋਰ ਹੋਈਆ ਹਨ। ਉਸਨੇ ਕਿਹਾ ਕਿ 11,000 ਵਾਧੂ ਮੌਤਾਂ ਉਹਨਾਂ ਲੋਕਾਂ ਦੀਆਂ ਹੋ ਸਕਦੀਆਂ ਹਨ ਜਿਹੜੀਆਂ ਅਸਲ ਵਿੱਚ ਕੋਰਨਾਵਾਇਰਸ ਕਾਰਨ ਮਰੀਆਂ ਹਨ ਪਰ ਇਸਦਾ ਕੋਈ ਰਿਕਾਰਡ ਨਹੀਂ ਕੀਤਾ ਗਿਆ।
ਇਸਦਾ ਕਾਰਨ ਲਾਕਡਾਊਨ ਹੋ ਸਕਦਾ ਹੈ, ਕਿਉਕਿ ਲੋਕ ਉਦਾਸ ਹੋ ਰਹੇ ਹਨ ਅਤੇ ਖੁਦਕੁਸ਼ੀਆਂ ਕਰ ਰਹੇ ਹਨ। ਉਹ ਬਹੁਤ ਜ਼ਿਆਦਾ ਪੀ ਵੀ ਰਹੇ ਹਨ ਅਤੇ ਇਸ ਤਰ੍ਹਾਂ ਦੇ ਕਾਰਨ ਹਨ ਤੇ ਉਹ ਸੀਨੇ ਵਿਚ ਦਰਦ ਜਾਂ ਸਟ੍ਰੋਕ ਤੋਂ ਪ੍ਭਾਵਿਤ ਹੋਣ ਕਰਕੇ ਹਸਪਤਾਲ ਨਾ ਜਾਣ ਦੇ ਨਤੀਜੇ ਵਜੋਂ ਹੋ ਸਕਦਾ ਹੈ। ਮੰਗਲਵਾਰ ਨੂੰ, ਐਨਐਚਐਸ ਅਤੇ ਰਾਸ਼ਟਰੀ ਅੰਕੜਾ ਦਫਤਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਕੋਵਿਡ -19 ਵਿੱਚ ਸ਼ਾਮਲ ਕੁਲ 26,008 ਮੌਤਾਂ ਹੁਣ 24 ਅਪ੍ਰੈਲ ਤੱਕ ਯੂਕੇ ਵਿੱਚ ਦਰਜ ਕੀਤੀਆਂ ਗਈਆਂ ਸਨ ਤੇ ਅਗਲੇ ਹਫ਼ਤੇ 7,000 ਹੋਰ ਮੌਤਾਂ ਰਜਿਸਟਰ ਹੋਈਆਂ ਅਤੇ 1 ਮਈ ਤੱਕ ਕੁੱਲ ਮਿਲਾ ਕੇ 33,000 ਮੌਤਾਂ ਹੋ ਗਈਆਂ ਹਨ।