ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਪਬਲਿਕ ਹੈਲਥ ਇੰਗਲੈਂਡ ਨੇ ਕਿਹਾ ਹੈ ਕਿ ਜੇਲ੍ਹ ਵਿੱਚ ਵੱਧ ਆਬਾਦੀ ਖ਼ਤਰੇ ਦੇ ਪੱਧਰ ‘ਤੇ ਹੈ। ਇਸ ਸਮੇਂ ਕੋਰੋਨਾ ਵਾਇਰਸ ਸਾਰੀ ਦੁਨੀਆਂ ਲਈ ਸਿਰ ਦਰਦ ਬਣਿਆ ਹੋਇਆ ਹੈ। ਬਰਤਾਨੀਆ ਵਿੱਚ ਵੀ ਇਸਦਾ ਪੂਰਾ ਪ੍ਰਕੋਪ ਹੈ। ਇਸ ਦੇ ਸੰਬੰਧ ਵਿੱਚ ਲੰਡਨ ਦੀ ਇੱਕ ਮੋਹਰੀ ਚੈਰਿਟੀ ਅਨੁਸਾਰ ਕੋਰੋਨਾ ਵਾਇਰਸ ਦਾ ਲੰਡਨ ਦੀਆਂ ਜੇਲ੍ਹਾਂ ਵਿੱਚ ਬਹੁਤ ਪ੍ਰਭਾਵ ਹੈ। ਜਦ ਤੱਕ ਸਰਕਾਰ ਇਸ ਸੰਬੰਧ ਵਿੱਚ ਕੋਈ ਢੁਕਵੀਂ ਕਾਰਵਾਈ ਕਰੇਗੀ ਤਦ ਤੱਕ ਇਹ ਜੇਲ੍ਹਾਂ ਨੂੰ ‘ਕਬਰਿਸਤਾਨਾਂ’ ਵਿਚ ਬਦਲ ਦੇਵੇਗਾ। 4 ਫਰੰਟ ਪ੍ਰੋਜੈਕਟ ਦੀ ਐਡਵੋਕੇਟ ਦੇ ਮੁਖੀ ਸਾਰਾ ਚਿਟਸੇਕੋ ਨੇ ਕਿਹਾ ਕੀ “ਜੇਲ੍ਹਾਂ ਬੇਸਹਾਰਾ, ਅਸੁਰੱਖਿਅਤ ਅਤੇ ਜ਼ਿਆਦਾ ਭੀੜ-ਭੜੱਕੇ ਵਾਲੇ ਸਥਾਨ ਹਨ, ਇਸ ਲਈ ਵਾਇਰਸ ਦੇ ਫੈਲਣ ਲਈ ਇਹ ਇੱਕ ਪ੍ਰਜਨਨ ਦਾ ਅਧਾਰ ਹਨ। ਜਿਕਰਯੋਗ ਹੈ ਕਿ ਉੱਤਰੀ ਲੰਡਨ ਵਿੱਚ ਪੈਂਤੋਂਵਿਲ ਜੇਲ੍ਹ ਵਿੱਚ ਦੋ ਜੇਲ੍ਹ ਕਰਮਚਾਰੀਆਂ ਦੀ ਪਿਛਲੇ ਮਹੀਨੇ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਅਤੇ ਪਬਲਿਕ ਹੈਲਥ ਇੰਗਲੈਂਡ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਲੰਡਨ ਦੀ ਜੇਲ੍ਹ ਦੀ ਆਬਾਦੀ ਵਿੱਚ 50 ਕੈਦੀਆਂ ਦੇ ਪਾਜੀਟਿਵ ਹੋਣ ਤੇ ਇੱਕ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਸੰਦਰਭ ਵਿੱਚ ਸਰਕਾਰ ਨੂੰ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਇਸਦੇ ਨਤੀਜੇ ਭਿਆਨਕ ਹੋ ਸਕਦੇ ਹਨ।