14.2 C
United Kingdom
Saturday, June 13, 2026

More

    ਹੀਥਰੋ ਏਅਰਪੋਰਟ ਕਰੇਗਾ ਯਾਤਰੀਆਂ ਦਾ ਸਰੀਰਕ ਤਾਪਮਾਨ ਜਾਂਚਣ ਲਈ ਕੈਮਰਿਆਂ ਦੀ ਵਰਤੋਂ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਕੁਝ ਦਿਨ ਪਹਿਲਾਂ ਬੋਰਨਮਥ ਹਵਾਈ ਅੱਡੇ ‘ਤੇ ਮਨੁੱਖੀ ਸਰੀਰ ਦਾ ਤਾਪਮਾਨ ਜਾਂਚਣ ਲਈ ਕੈਮਰਿਆਂ ਦੀ ਵਰਤੋਂ ਦੀ ਖਬਰ ਨਸ਼ਰ ਹੋਈ ਸੀ। ਇਸ ਉਪਰੰਤ ਹੁਣ ਹੀਥਰੋ ਹਵਾਈ ਅੱਡਾ ਕੋਰੋਨਾ ਵਾਇਰਸ ਨੂੰ ਘੱਟ ਕਰਨ ਲਈ ਯਾਤਰੀਆਂ ਦੇ ਸਰੀਰਕ ਤਾਪਮਾਨ ਦਾ ਪਤਾ ਲਗਾਉਣ ਲਈ ਥਰਮਲ ਕੈਮਰਿਆਂ ਦੀ ਵਰਤੋਂ  ਕਰਨ ਜਾ ਰਿਹਾ ਹੈ। ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਨ ਹੌਲੈਂਡ ਕੇਏ ਨੇ ਖੁਲਾਸਾ ਕੀਤਾ ਹੈ ਕਿ ਅਗਲੇ ਦੋ ਹਫ਼ਤਿਆਂ ਦੇ ਅੰਦਰ ਇਸਦਾ ਟਰਾਇਲ ਸ਼ੁਰੂ ਹੋ ਜਾਵੇਗਾ। ਪਿਛਲੇ ਹਫ਼ਤੇ ਦੌਰਾਨ ਉਸਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਹਵਾਈ ਅੱਡਿਆਂ ਅਤੇ ਜਹਾਜ਼ਾਂ ਵਿੱਚ ਸਮਾਜਕ ਦੂਰੀ ਰੱਖਣੀ ਅਸੰਭਵ ਹੈ ਅਤੇ ਉਮੀਦ ਹੈ ਕਿ ਇਸ ਤਕਨਾਲੋਜੀ ਨਾਲ ਵਾਇਰਸ ਤੋਂ ਗ੍ਰਸਤ ਲੋਕਾਂ ਨੂੰ  ਉਡਾਣ ਅਤੇ ਯੂਕੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੇ ਦੌਰ ਵਿੱਚ 18.1 ਮਿਲੀਅਨ ਯਾਤਰੀਆਂ ਨੇ ਬਰਤਾਨੀਆ ਵਿੱਚ ਆਉਣ ਜਾਣ ਕੀਤਾ ਸੀ, ਪਰ ਉਹਨਾਂ ਵਿੱਚੋਂ ਸਿਰਫ਼ ਕੁਝ ਕੁ ਦੀ ਹੀ ਜਾਂਚ ਕੀਤੀ ਗਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!