ਪਰਥ (ਸਤਿੰਦਰ ਸਿੰਘ ਸਿੱਧੂ )
ਐਨ ਆਰ ਐੱਸ ਵਲੋਂ ਜਾਰੀ ਕੀਤੇ ਗਏ ਅੰਕੜੇ ਦਰਸ਼ਾਉਂਦੇ ਨੇ ਕਿ 16ਮਾਰਚ ਤੋਂ 3ਮਈ ਦੇ ਵਿਚਕਾਰ ਸਕਾਟਲੈਂਡ ਵਿਖੇ 2795 ਮੌਤਾਂ ਦਾ ਕਾਰਨ ਕੋਵਿਡ-19 ਹੈ ।
ਪਿਛਲੇ ਹਫਤੇ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਵਿੱਚੋ ਜ਼ਿਆਦਾਤਰ ਮੌਤਾਂ ਦੇਖਭਾਲ ਘਰਾਂ ਵਿੱਚ ਹੋਇਆਂ ਸਨ ਜੋ ਕਿ ਕੁਲ ਮੌਤਾਂ ਦਾ 59% ਸਨ, ਜਦਕਿ 37% ਹਸਪਤਾਲਾਂ ਵਿੱਚ ਅਤੇ 4% ਘਰ ਜਾਂ ਹੋਰ ਗ਼ੈਰ-ਸੰਸਥਾਗਤ ਥਾਵਾਂ ਤੇ ਹੋਇਆਂ ਸਨ I
3ਮਈ ਤੱਕ ਟੇਸਾਇਡ ਵਿੱਚ ਕੋਵਿਡ-19 ਨਾਲ ਕੁਲ 199 ਮੌਤਾਂ ਦਰਜ ਕੀਤੀਆਂ ਗਈਆਂ ਜਿਸ ਵਿੱਚੋ 107 ਮੌਤਾਂ ਡਨਡੀ, ਐਂਗਸ ਵਿੱਚ 49 ਅਤੇ ਪਰਥ ਅਤੇ ਕਿਨਰੋਸ ਵਿੱਚ 43 ਮੌਤਾਂ ਦਾ ਕਾਰਨ ਕੋਰੋਨਾ ਵਾਇਰਸ ਬਣਿਆ।