ਫਰਿਜਨੋ (ਨੀਟਾ ਮਾਛੀਕੇ, ਕੁਲਵੰਤ ਧਾਲੀਆਂ)
ਸਹਾਇਤਾ ਸੰਸਥਾ ਦੇ ਅਣਥੱਕ ਕਾਮੇ ਅਤੇ ਸਾਡੇ ਸਾਰਿਆਂ ਦੇ ਸਤਿਕਾਰਯੋਗ ਸ ਸਰੂਪ ਸਿੰਘ ਝੱਜ ਜੀ ਦੇ ਮਾਤਾ ਜੀ ਸਰਦਾਰਨੀ ਗੁਰਮੇਲ ਕੌਰ ਝੱਜ ਸੁਪਤਨੀ ਮਰਹੂਮ ਸ ਪ੍ਰੀਤਮ ਸਿੰਘ ਝੱਜ ਨੰਬਰਦਾਰ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦਿਆਂ ਕੱਲ ਗੁਰੂ ਚਰਨਾਂ ਚ ਜਾ ਨਿਵਾਜੇ ਹਨ।
ਮਾਤਾ ਜੀ ਦਾ ਪਿੰਡ ਲੰਢਾ (ਲੁਧਿਆਣਾ) ਸੀ ਤੇ ਇੱਕ ਦਹਾਕੇ ਤੋੰ ਉਹ ਅਮਰੀਕਾ ਆਪਣੇ ਪੁੱਤਰਾਂ ਕੋਲ ਰਹਿ ਰਹੇ ਸਨ।
ਮਾਤਾ ਜੀ ਆਪਣੇ ਪਿੱਛੇ ਚਾਰ ਪੁੱਤਰ , ਇੱਕ ਧੀ ਅਤੇ ਦੋਹਤਿਆਂ-ਪੋਤਰਿਆਂ ਵਾਲਾ ਪਰਿਵਾਰ ਛੱਡ ਗਏ ਹਨ।
ਸ ਸਰੂਪ ਸਿੰਘ ਝੱਜ ਹੋਰਾਂ ਨਾਲ ਦੁੱਖ ਫੋਨ ਨੰਬਰ 510-303-4135 ‘ਤੇ ਕੀਤਾ ਜਾ ਸਕਦਾ ਹੈ। ਅਸੀਂ ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ ਤੇ “ਪੰਜ ਦਰਿਆ” ਵੱਲੋ ਇਸ ਦੁੱਖ ਦੀ ਘੜੀ ਵਿੱਚ ਝੱਜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ।