ਲਾਡੀ ਸਲੋਤਰਾ।
ਮੈਂ ਤੇਰੀ’ ਪੁਤਲੀ ਹਾਂ ਮਾਲਕਾ;
ਜਿਵੇਂ ਚਾਹੇ ਨਾਚ-ਨਚਾਈ ਜਾ,
ਕੀ-ਕੀ ਖੇਡਾਂ’ ਕੀ ਸਾਂਗ ਰਚਾਏ;
ਹੋਲੀ-ਹੋਲੀ’ ਤੂੰ ਵਲ ਸਮਝਾਈ ਜਾ,
ਮੈ ਤੇਰੀ’ ਪੁਤਲੀ ਹਾਂ ਮਾਲਕਾ,
ਸੱਭੇ ਮੂਰਤਾਂ’ ਸੋਹਣੀਆਂ ਸੂਰਤਾਂ;
ਫ਼ਲਸਾਂ’ ਮਰਜ਼ਾਂ’ ਖੋਪੜੀ ‘ਚ’ ਪਾਈ ਜਾ,
ਨਾ ਮੇਰੀ ਹੈ’ ਨਾ ਤੇਰੀ ਹੈ;
ਏ ਦੁਨੀਆਂ ਮਾਲਕਾ ਤੇਰੀ ਹੈ,
ਇਹ ਮੁੱਲੇ-ਮੁਲਾਣਿਆਂ’ ਸਮਝਾਈ ਜਾ;
ਮੈਂ ਤੇਰੀ’ ਪੁਤਲੀ ਹਾਂ ਮਾਲਕਾ,
ਕਦੇ ਰਾਂਝੇ ਦੇ ਕੰਨ ਪੜਵਾਏ ਸੀ;
ਕਦੇ ਮੀਰਾਂ ਤੋਂ ਨਾਚ ਨਚਾਏ ਸੀ,
ਕਦੇ ਮੁਰਲੀ ਤੋਂ ਸੁਰ ਸੁਣਾਏ ਸੀ;
ਕਦੇ ਸੁਕਰਾਤ ਨੂੰ ਪਿਆਲੇ’ ਪਿਆਏ ਸੀ,
ਏ ਤੇਰੀਆਂ ਖੇਡਾਂ ਨੇ ਮਾਲਕਾ;
ਜਿਵੇਂ ਚਾਹੇ ਖੇਡ ਰਚਾਈ ਜਾ”
ਮੈਂ ਤੇਰੀ’ ਪੁਤਲੀ ਹਾਂ ਮਾਲਕਾ,
ਤੂੰ ਨੰਗ ਸਭ ਦੇ ਕੱਜੇ ਨੇ;
ਕਈ ਪੱਥਰਾਂ ‘ਚ’ ਵੀ ਰੱਜੇ ਨੇ,
ਕਈ ਧੁਰੋਂ ਇਲਮ ਪੜਾਏ ਨੇ;
ਕਈ ਮਾਂ ਗੁਜਰੀ ਦੇ ਜਾਏ ਨੇ”
ਮੈਂ ਤੇਰੀ’ ਪੁਤਲੀ ਹਾਂ ਮਾਲਕਾ।