ਜੇਕਰ ਇਹ ਗੱਲ ਸਾਹਮਣੇ ਆਉਦੀ ਹੈ ਤਾਂ ਕਰਾਂਗੇ ਸਖਤ ਕਾਰਵਾਈ -ਕਾਰਜ ਸਾਧਕ ਅਫਸਰ
ਬੰਧਨਤੋੜ ਸਿੰਘ, ਹੰਡਿਆਇਆ।
ਇੱਕ ਦੋ ਵਿਅਕਤੀਆਂ ਦੀ ਗਲਤੀ ਪੂਰਾ ਮਹੱਲਾ ਡੋਬਿਆ ਪਾਣੀ ਚ, ਟੁੱਟੀ ਸੜਕ, ਲੱਖਾਂ ਦਾ ਨੁਕਸਾਨ , ਇੱਕ ਵਿਅਕਤੀ ਨਾਇਬ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਘਰ ਦੀ ਕੰਧ ਨੀਂਹ ਵਿਚ ਪਾਣੀ ਪੈਣ ਨਾਲ ਡਿੱਗੀ। ਇਸ ਸਬੰਧੀ ਗੱਲਬਾਤ ਕਰਦਿਆ ਭੋਲਾ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਜਗਸੀਰ ਸਿੰਘ, ਜੱਗਾ ਸਿੰਘ, ਗੁਰਮੀਤ ਸਿੰਘ, ਗੋਬਿੰਦ ਦਾਸ, ਕਾਲਾ ਸਿੰਘ, ਯੋਧਾ ਸਿੰਘ, ਨਾਥਾ ਸਿੰਘ, ਜਗਤਾਰ ਸਿੰਘ, ਰੋਸ਼ਨ ਸਿੰਘ ਆਦਿ ਨੇ ਕਿਹਾ ਕਿ ਬਬਲੀ ਖਾਨ ਵੱਲੋਂ ਤਕੀਏ ਦੀ ਜਮੀਨ ਜੋ ਠੇਕੇ ਤੇ ਲਈ ਹੈ ਨੂੰ ਪਾਣੀ ਲਾਉਣ ਖਾਤਰ ਪੂਲੀ ਬੰਦ ਕਰਕੇ ਪਾਣੀ ਨੂੰ ਸੜਕ ਤੇ ਖੜ੍ਹਾ ਦਿੰਦਾ ਹੈ। ਉਹ ੳਵਰਫਲੋ ਹੋ ਕੇ ਫਿਰ ਵਾਹਣ ਵਿਚ ਪੈਂਦਾ ਜਿਸ ਨਾਲ ਸਮਾਧ ਵਾਲੀ ਗਲੀ ਅਤੇ ਮੰਦਰ ਵਾਲੀ ਗਲੀ ਵਿਚ ਪਾਣੀ ਭਰ ਕੇ ਸਾਡੇ ਮਕਾਨਾਂ ਦੀਆ ਨੀਂਹਾਂ ਵਿਚ ਪੈ ਜਾਂਦਾ ਹੈ। ਸਾਡੇ ਮਕਾਨ ਤਿੜਨ ਲੱਗ ਗਏ ਹਨ। ਅਤੇ ਪਿਛਲੇ ਸਮੇਂ ਬਣੀ ਸੜਕ ਵੀ ਪਾਣੀ ਖੜ੍ਹਨ ਨਾਲ ਥਾਂ-ਥਾਂ ਤੋਂ ਟੂੱਟ ਗਈ ਹੈ। ਜਿਸ ਨਾਲ ਨਗਰ ਪੰਚਾਇਤ ਦੀ ਬਣੀ ਸੜਕ ਦਾ ਲੱਖਾ ਰੁਪਏ ਦਾ ਨੁਕਸਾਨ ਉਕਤ ਵਿਅਕਤੀ ਵੱਲੋਂ ਕੀਤੀ ਗਲਤੀ ਦਾ ਭੁਗਤਨਾ ਪੈਂਦਾ ਹੈ। ਜਿਕਰਯੋਗ ਹੈ ਕਿ ਇਸ ਗੱਲ ਦਾ ਪਤਾ ਨਗਰ ਪੰਚਾਇਤ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਥਾਨਕ ਐਮ ਸੀਆਂ ਨੂੰ ਵੀ ਹੈ ਪਰ ਇੱਕ ਵਿਅਕਤੀ ਦੇ ਲਾਲਚ ਦੀ ਆੜ ਵਿਚ ਸਥਾਨਕ ਵਾਸੀਆਂ ਦੇ ਘਰਾਂ ਨੂੰ ਅਤੇ ਨਵੀਂ ਬਣੀ ਸੜਕ ਅਤੇ ਗਲੀਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਪੁਹੰਚਾਇਆ ਜਾ ਰਿਹਾ ਹੈ। ਇਸ ਦੀ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਜਦੋਂ ਕਿ ਇਹ ਸਾਰਾ ਕੁੱਝ ਬੀਤੇ ੨ ਸਾਲ ਤੋਂ ਸ਼ਰੇਆਮ ਚੱਲ ਰਿਹਾ ਹੈ। ਇਸ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਵੱਲੋਂ ਬੰਦ ਕੀਤੀ ਜਾਂਦੀ ਪੁਲੀ ਦਾ ਸਾਡੇ ਧਿਆਨ ਵਿਚ ਨਹੀਂ ਸੀ ਜੇਕਰ ਇਸ ਤਰਾਂ ਕੀਤਾ ਜਾਂਦਾ ਹੈ ਤਾ ਉਸ ਤੇ ਬਣਦੀ ਕਾਰਵਾਈ ਤੁਰੰਤ ਅਮਲ ਵਿਚ ਲਿਆਵਾਂਗੇ। ਮੈਂ ਪੜਤਾਲ ਕਰਵਾ ਲੈਂਦਾ ਹਾਂ। ਨਸ਼ੇ ਦੀਆਂ ਗੋਲੀਆਂ ਵੇਚਣ ਸਬੰਧੀ ਜਦੋਂ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾਂ ਵੇਚਦਾ ਹੈ ਤਾ ਸਾਨੂੰ ਜਾਣਕਾਰੀ ਦਿੱਤੀ ਜਾਵੇ ਤਾ ਤੁਰੰਤ ਕਾਰਵਾਈ ਕਰਾਂਗੇ। ਇਸ ਸਬੰਧੀ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲੀ ਬੰਦ ਕਰਨ ਦਾ ਮਸਲਾ ਪਹਿਲੀ ਵਾਰ ਧਿਆਨ ਵਿਚ ਆਇਆ ਹੈ। ਅਸੀਂ ਤਾਂ ਇਹ ਸਮਝਦੇ ਸੀ ਕਿ ਪੁੱਲੀ ਆਪਣੇ ਆਪ ਬੰਦ ਹੁੰਦੀ ਹੈ।ਜੇਕਰ ਕਿਸੇ ਵੱਲੋਂ ਬੰਦ ਕਰਨ ਦੀ ਘਟਨਾ ਸਾਹਮਣੇ ਆਈ ਤਾਂ ਉਸ ਖਿਲਾਫ ਪ੍ਰਸ਼ਾਸਨ ਨੂੰ ਕਹਿ ਕਾਰਵਾਈ ਕਰਾਵਾਂਗੇ। ਸਥਾਨਕ ਵਾਸੀਆਂ ਦੀ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਮੰਗ ਹੈ ਕਿ ਉਕਤ ਵਿਅਕਤੀ ਖਿਲਾਫ ਸੜਕ ਤੋੜਨ ਅਤੇ ਘਰਾਂ ਦੇ ਨੁਕਸਾਨ ਕਰਨ ਦੀ ਪੜਤਾਲ ਕਰਕੇ ਕਰਾਵਾਈ ਕੀਤੀ ਜਾਵੇ।