19.2 C
United Kingdom
Sunday, June 21, 2026

More

    ਮਹਾਰਾਣੀ ਬਣੀ ਅੰਗੂਰਾਂ ਦੀ ਬੇਟੀ

    ਹੁਣ ਠੇਕਿਆਂ ਤੋਂ ਨਹੀਂ ਹੋਮ ਡਲਿਵਰੀ ਰਾਹੀਂ ਮਿਲੂ ਲਾਲ ਪਰੀ

    ਚੰਡੀਗੜ੍ਹ (ਰਾਜਿੰਦਰ ਭਦੌੜੀਆ, ਪੰਜ ਦਰਿਆ ਬਿਊਰੋ)

    ਪੰਜਾਬ ਸਰਕਾਰ ਨੇ ਪੱਤਰ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਕੱਲ ਯਾਨੀ ਕਿ ਬੁੱਧਵਾਰ ਤੋਂ ਪੰਜਾਬ ਵਿੱਚ ਸ਼ਰਾਬ ਦੀ ਘਰ ਘਰ ਸਪਲਾਈ ਯਾਨੀ ਕਿ ਹੋਮ ਡਲੀਵਰੀ ਕੀਤੀ ਜਾਣੀ ਲਗਪਗ ਤਹਿ ਹੈ ਅਤੇ ਇਸ ਸਬੰਧੀ ਸਿਰਫ ਐਲਾਨ ਹੋਣਾ ਬਾਕੀ ਹੈ। ਸ਼ਰਾਬ ਪੀਣ ਦੇ ਸ਼ੌਕੀਨਾ ਲਈ ਇਹ ਚੰਗੀ ਖਬਰ ਮੰਨੀ ਜਾ ਰਹੀ ਹੈ, ਪਰ ਸ਼ਰਾਬ ਉਪਰ ਸੈਸ ਲਗਾ ਕੇ ਘਰ ਘਰ ਸਪਲਾਈ ਆਮ ਰੇਟਾਂ ਨਾਲੋਂ ਮਹਿੰਗੀ ਕੀਤੀ ਜਾਣਗੇ। ਸਰਕਾਰ ਨੇ ਦਿੱਲੀ ਅਤੇ ਚੰਡੀਗੜ੍ਹ ਵਿੱਚ ਖੋਲੇ ਠੇਕਿਆਂ ਤੋਂ ਲਏ ਸਬਕ ਕਰਕੇ ਇਹ ਵੀ ਫੈਸਲਾ ਲਿਆ ਹੈ ਕਿ ਰਾਜ ਅੰਦਰ ਠੇਕੇ ਨਹੀਂ ਖੋਲੇ ਜਾਣਗੇ। ਠੇਕੇ ਖੋਹਲਣ, ਘਰ ਘਰ ਸਪਲਾਈ ਕਰਨ ਅਤੇ ਪ੍ਰਤੀ ਬੋਤਲ ਕਿੰਨੀ ਮਹਿੰਗੀ ਵੇਚਣੀ ਹੈ ਇਸ ਬਾਰੇ ਬੁੱਧਵਾਰ ਨੂੰ ਸੁਭਾ ਪੰਜਾਬ ਸਰਕਾਰ ਦੀ ਇੱਕ ਕੈਬਨਿਟ ਮੀਟਿੰਗ ਹੋਵੇਗੀ, ਜਿਸ ਵਿੱਚ ਇਨ੍ਹਾਂ ਸਾਰਿਆਂ ਬਾਰੇ ਫੈਸਲਾ ਲਿਆ ਜਾਵੇਗਾ, ਪਰ ਇਹ ਲਗਪਗ ਤਹਿ ਹੈ ਕਿ ਕੱਲ ਤੌਂ ਸ਼ਰਾਬ ਦੀ ਸਪਲਾਈ ਬਾਰੇ ਫੈਸਲਾ ਲੈ ਲਿਆ ਜਾਵੇਗਾ ਅਤੇ ਸਪਲਾਈ ਸ਼ੁਰੂ ਹੋ ਜਾਵੇਗੀ। ਕੈਬਨਿਟ ਮੀਟਿੰਗ ਵਿੱਚ ਸਿਰਫ ਇਸ ਦੀ ਨੀਤੀ ਬਣਾਈ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!