ਪੰਜਾਬ ਸਰਕਾਰ ਸ਼ਰਾਬ ਤੋਂ ਪੈ ਰਿਹੇ 6 ਸੌ ਕਰੋੜ ਦੇ ਘਾਟੇ ਕਾਰਨ ਚਿੰਤਾ ‘ਚ ਡੁੱਬੀ
ਸੁਖਮੰਦਰ ਹਿੰਮਤਪੁਰੀ, ਨਿਹਾਲ ਸਿੰਘ ਵਾਲਾ
ਚਾਰ ਹਫਤਿਆਂ ‘ਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀਆਂ ਸੌਹਾਂ ਖਾਣ ਵਾਲੀ ਕੈਪਟਨ ਸਰਕਾਰ ਨੂੰ ਲੌਕਡਾਉਨ ‘ਚ ਫਸੇ ਲੋਕਾਂ ਦੇ ਖੁੱਸ ਰਹੇ ਰੁਜ਼ਗਾਰ ਤੇ ਨਾਕਾਫੀ ਸਿਹਤ ਸਹੂਲਤਾਂ ਦੀ ਫਿਕਰ ਘੱਟ ਤੇ ਸ਼ਰਾਬ ਕਾਰੋਬਾਰੀਆ ਦਾ ਕੰਮ ਬੰਦ ਹੋਣ ਦੀ ਚਿੰਤਾ ਜਿਆਦਾ ਸਤਾਅ ਰਹੀ ਹੈ।
ਕਿਸਾਨ ਮੰਡੀਆਂ ਵਿੱਚ ਰੁੱਲ ਰਿਹਾ ਹੈ ਤੇ ਮਜਦੂਰ ਦੇ ਘਰ ਦਾਣੇ ਨਹੀਂ ਤੇ ਕੈਪਟਨ ਪੰਜਾਬ ‘ਚ ਸ਼ਰਾਬ ਦੇ ਠੇਕੇ ਖੋਲਣ ਲਈ ਮੋਦੀ ਦੇ ਤਰਲੇ ਕੱਢ ਰਿਹਾ ਹੈ।ਪੰਜਾਬ ਦੀ ਜਵਾਨੀ ਨੂੰ ਪਹਿਲਾਂ ਹੀ ਨਸ਼ਿਆਂ ਨੇ ਪੂਰੀ ਤਰਾਂ ਬਰਬਾਦ ਕਰ ਦਿੱਤਾ।ਪੰਜਾਬ ਵਿੱਚ ਕਿੰਨੇ ਹੀ ਘਰ ਨਸ਼ਿਆਂ ਨੇ ਪੱਟੇ ਹਨ। ਲੋਕ ਤਾਂ ਬੁਨਿਆਦੀ ਜਰੂਰਤਾਂ ਪੂਰੀਆਂ ਨਾ ਹੋਣ ਕਾਰਨ ਪਹਿਲੋਂ ਹੀ ਪ੍ਰੇਸ਼ਾਨ ਹਨ। ਪਰ ਸਰਕਾਰ ਦੀ ਬੇ-ਸ਼ਰਮੀ ਦੇਖੋ ਘਰਾਂ ‘ਚ ਫਸੇ ਲੋਕਾਂ ਤੱਕ ਰਾਸ਼ਨ ਅਤੇ ਹੋਰ ਜਰੂਰੀ ਚੀਜਾਂ ਪਹੁੰਚਾਉਣ ਅਤੇ ਕਰੋਨਾ ਦੇ ਟੈਸਟਾ ਵਿੱਚ ਤੇਜੀ ਕਰਨ ਦੀ ਬਿਜਾਏ ਘਰ-ਘਰ ਸ਼ਰਾਬ ਪਹੁੰਚਾਉਣ ਲਈ ਤਰਲੋਮੱਛੀ ਹੋ ਰਹੀ ਹੈ ।
ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੋਲਣ ਦਾ ਵਿਰੋਧ ਕਰਦਿਆਂ ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਕਰਨ ਦੀ ਮੰਗ ਲਈ ਕੈਪਟਨ ਅਮਰਿੰਦਰ ਸਿੰਘ ਦਾ ਸ਼ਰਾਬ ਕਾਰੋਬਾਰੀਆਂ ਤੇ ਮਿਹਰਬਾਨ ਹੋਣ ਦਾ ਬੁੱਧੀਜੀਵੀਆਂ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ।ਇਸ ਸਬੰਧੀ ਗੱਲ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁੱਖ ਹਿੰਮਤਪੁਰਾ ਅਤੇ ਕਰਮ ਰਾਮਾਂ ਨੇ ਕਿਹਾ ਕਿ ਇੱਕ ਸਮਾਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਨੇ ਪਿੰਡਾ ਦੀਆਂ ਹਰ ਗਲੀਆਂ ਮੁਹੱਲਿਆਂ ਦੀਆਂ ਦੀਵਾਰਾਂ ਤੇ “ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ”ਦੇ ਸਲੋਗਨ ਛਾਪ ਕੇ ਲੋਕਾਂ ਨੂੰ ਵੋਟਾਂ ਦੇਣ ਦੀ ਅਪੀਲ ਕੀਤੀ ਸੀ ਅਤੇ ਲੋਕਾਂ ਨੇ ਕੈਪਟਨ ਸਰਕਾਰ ਨੂੰ ਫਤਵਾ ਵੀ ਦਿੱਤਾ ਪਰ ਅਫਸੋਸ ਅੱਜ ਪੰਜਾਬ ਕੀ ਚਹੁੰਦਾ ਹੈ ਸ਼ਾਇਦ ਇਸ ਗੱਲ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਫ਼ਿਕਰ ਨਹੀਂ ਸਗੋਂ ਇਹ ਤਾਂ ਸਿਰਫ ਸ਼ਰਾਬ ਦੇ ਠੇਕਿਆਂ ਨੂੰ ਤਰਜੀਹ ਦੇ ਰਹੇ ਹਨ।
ਇਸ ਸਬੰਧੀ ਗੱਲ ਕਰਦਿਆਂ ਡੀ ਟੀ ਐਫ ਦੇ ਬਲਾਕ ਸਕੱਤਰ ਅਮਨਦੀਪ ਮਾਛੀਕੇ ਨੇ ਕਿਹਾ ਪੰਜਾਬ ਮਜ਼ਦੂਰ ਵਰਗ ਤੋਂ ਇਲਾਵਾ ਮਿਡਲ ਕਲਾਸ ਦੇ ਲੋਕ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਕਾਰਨ ਜਿੱਥੇ ਲੋਕਾਂ ਦੇ ਕਾਰੋਬਾਰ ਠੱਪ ਪਏ ਨੇ ਅਤੇ ਲੋਕਾਂ ਕੋਲ ਪੈਸਾ ਨਹੀਂ ਹੈ ਮਜ਼ਦੂਰ ਵਰਗ ਨੂੰ ਆਪਣੇ ਬੱਚਿਆਂ ਲਈ ਰੋਟੀ ਦਾ ਫ਼ਿਕਰ ਹੈ ਪਰ ਸਰਕਾਰ ਨੂੰ ਵੱਡੇ ਕਾਰੋਬਾਰੀਆਂ ਦਾ ਫ਼ਿਕਰ ਸਤਾ ਰਿਹਾ ਉਹਨਾਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਜਿੱਥੇ ਆਰਥਿਕਤਾ ਦਾ ਰੌਲਾ ਪਾ ਰਹੀ ਅਤੇ ਮਜ਼ਦੂਰਾਂ ਨੂੰ ਫੈਕਟਰੀ ਵਿਚ ਨਪੀੜਿਆ ਜਾ ਰਿਹਾ ।ਸ਼ਰਾਬ ਦੇ ਠੇਕਿਆਂ ਨੂੰ ਖੋਲਣ ਨਾਲ ਭਾਵੇਂ ਸਰਕਾਰ ਨੂੰ ਫਾਇਦਾ ਹੋਵੇਗਾ ਪਰ ਸ਼ਰਾਬ ਪੀਣ ਨਾਲ ਘਰਾਂ ਵਿਚ ਕਲੇਸ਼ ਵੀ ਵਧਣਗੇ ਜਿਸ ਕਰਕੇ ਨੁਕਸਾਨ ਆਮ ਲੋਕਾਂ ਦਾ ਹੀ ਹੋਵੇਗਾ ਲੌਕਡਾਊਨ ਕਰਕੇ ਅੱਜ ਲੋਕਾਂ ਨੂੰ ਅਨਾਜ ਦੀ ਲੋੜ ਸੀ ਨਾ ਕਿ ਸ਼ਰਾਬ ਦੀ ।
ਇਸ ਸਬੰਧੀ ਗੱਲ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ ਗੁਰਮੇਲ ਸਿੰਘ ਮਾਛੀਕੇ ਨੇ ਕਿਹਾ ਕਿ ਅੱਜ ਸਾਡਾ ਪੰਜਾਬ ਸਿਹਤ ਸਹੂਲਤਾਂ ਚਾਹੁੰਦਾ ਹੈ ਨਾ ਕਿ ਸ਼ਰਾਬ ਕਰੋਨਾ ਤੋਂ ਬਚਾਅ ਲਈ ਸਾਡੀ ਸਰਕਾਰ ਕੋਲ ਸਿਹਤ ਕਰਮਚਾਰੀਆਂ ਦੀ ਪੀਪੀ ਈ ਕਿੱਟਾਂ ਪੂਰੀਆਂ ਨਹੀਂ ਅਤੇ ਨਾ ਹੀ ਸਰਕਾਰ ਕੋਲ ਵੈਟੀਲੇਟਰਾਂ ਦਾ ਪ੍ਰਬੰਧ ਹੈ ਜੋਂ ਕਿ ਸਰਕਾਰ ਨੂੰ ਕਰਨਾ ਚਾਹੀਦਾ ਸੀ ਹਰ ਹਸਪਤਾਲ ਵਿੱਚ ਜਿੱਥੇ ਮਾਹਰ ਡਾਕਟਰਾਂ ਦੀ ਪੂਰੀ ਘਾਟ ਹੈ ਉਥੇ ਮੁਕੰਮਲ ਦਵਾਈਆਂ ਦੀ ਵੀ ਬਹੁਤ ਵੱਡੀ ਘਾਟ ਪਿੰਡਾਂ ਵਿੱਚ ਕੋਈ ਵੀ ਮਾਹਰ ਡਾਕਟਰ ਦੀ ਨਿਯੁਕਤੀ ਨਹੀਂ ਹੋਈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਨਾਲੋਂ ਲੋਕਾਂ ਦੀ ਸਿਹਤ ਦਾ ਫ਼ਿਕਰ ਕਰੇ।
ਇਸ ਸਬੰਧੀ ਗੱਲ ਕਰਦਿਆਂ ਰਕੇਸ਼ ਕੁਮਾਰ ਸੈਦੋਕੇ ਨੇ ਕਿਹਾ ਕਿ ਹਜ਼ਾਰਾਂ ਨਰੇਗਾ ਮਜ਼ਦੂਰਾਂ ਦਾ ਕੰਮ ਬੰਦ ਪਿਆ ਹੈ ਸਰਕਾਰ ਵੱਲੋਂ ਰਾਸ਼ਨ ਤਾਂ ਵੰਡਿਆ ਗਿਆ ਪਰ ਕੲੀ ਆਗੁਆਂ ਨੇ ਆਪਣੇ ਚਹੇਤਿਆਂ ਦੀਆਂ ਝੋਲੀਆਂ ਭਰਨ ਤੋਂ ਇਲਾਵਾ ਹੋਰ ਕਿਸੇ ਦੀ ਬਾਤ ਨਹੀਂ ਪੁੱਛੀ।
ਇਸ ਸਬੰਧੀ ਗੱਲ ਕਰਦਿਆਂ ਸਮਾਜ ਸੇਵੀ ਆਗੂ ਚਮਕੌਰ ਸਿੰਘ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਵੋਟਾਂ ਵੇਲੇ ਕੈਪਟਨ ਸਰਕਾਰ ਨੇ ਕਣਕ ਦੇ ਨਾਲ ਨਾਲ ਲੋਕਾਂ ਲਈ ਚਾਹ ਪੱਤੀ, ਘਿਓ,ਖੰਡ ਤੇ ਲੂਣ ਤੇਲ ਦੇਣ ਦੇ ਦਾਅਵੇ ਕੀਤੇ ਸਨ ਪਰ ਪੂਰਾ ਕੋਈ ਵੀ ਨਹੀਂ ਕੀਤਾ ਇਸ ਮੁਸ਼ਕਿਲ ਦੀ ਘੜੀ ਵਿੱਚ ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਲੋਕਾਂ ਲਈ ਹੋਰ ਨਹੀਂ ਕਰਦੀ ਤਾਂ ਉਹਨਾਂ ਲਈ ਰਾਸ਼ਨ ਡਿਪੂਆਂ ਰਾਹੀਂ ਘੱਟੋ-ਘੱਟ ਤਿੰਨ ਤਿੰਨ ਮਹੀਨਿਆਂ ਦਾ ਰਾਸ਼ਨ ਮੁਹੱਈਆ ਕਰਵਾਉਂਦੀ ਪਰ ਸਰਕਾਰ ਨੂੰ ਸਿਰਫ ਗਰੀਬਾਂ ਦਾ ਨਹੀਂ ਸਗੋਂ ਵੱਡੇ ਕਾਰੋਬਾਰੀਆਂ ਅਤੇ ਫੈਕਟਰੀਆਂ ਦਾ ਫ਼ਿਕਰ ਹੈ ।