ਕਰਮਚਾਰੀਆਂ ਨੂੰ ਕੋਰੋਨਵਾਇਰਸ ਹੋਣ ਤੋਂ ਬਾਅਦ ਇਹ ਸਟੋਰ ਹੋਇਆ ਬੰਦ।
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨੀਆ ਵਿੱਚ ਜਰਮਨ ਦੀ ਪ੍ਰਚੂਨ ਵਿਕਰੇਤਾ ਸੁਪਰਮਾਰਕਿਟ ਲਿਡਲ ਨੇ ਮਿਡਲਸਬਾਰੋ ਦੀ ਬ੍ਰਾਂਚ ਦੇ ਸਟਾਫ ਵਿੱਚ ਕੋਵਿਡ -19 ਦਾ ਪਤਾ ਲੱਗਣ ‘ਤੇ ਸਟੋਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਇਸ ਨਾਲ ਲਿਡਲ ਦੇਸ਼ ਦੀ ਪਹਿਲੀ ਸੁਪਰਮਾਰਕੀਟ ਬਣ ਗਈ ਹੈ ਜਿਸ ਨੇ ਕੋਰੋਨਵਾਇਰਸ ਮਹਾਂਮਾਰੀ ਕਰਕੇ ਆਪਣੀ ਬਰਾਂਚ ਦੇ ਦਰਵਾਜ਼ੇ ਬੰਦ ਕੀਤੇ ਹਨ। ਇਹ ਸਟੋਰ ਸ਼ੁੱਕਰਵਾਰ ਨੂੰ ਇਕ ਸ਼ਾਖਾ ਬੰਦ ਕਰਨ ਲਈ ਮਜਬੂਰ ਹੋ ਗਿਆ ਜਦੋਂ ਸਟਾਫ ਦੇ ਕਈ ਮੈਂਬਰਾਂ ਨੂੰ ਕੋਰੋਨਾਵਾਇਰਸ ਹੋਣ ਦੀ ਜਾਂਚ ਕੀਤੀ ਗਈ ਸੀ।