3.5 C
United Kingdom
Sunday, March 8, 2026

More

    ‘ਮੇਰੀ ਮੈਂ’

    ਸੁਖਰਾਜ ਢਿੱਲੋਂ, ਗਲਾਸਗੋ।

    ਮੈਂ ਕਿੱਧਰ ਦੌੜ ਰਿਹਾਂ
    ਕਿਸ ਕੋਲੋਂ, ਕਿਸ ਵੱਲ
    ਭੀੜ ‘ਚ ਅੱਵਲ ਪਤਾ ਨਹੀਂ ਮੈਂ ਕਿਸਨੂੰ ਕਹਿ ਰਿਹਾਂ?

    ਤੀਲੇ ਤੋਂ ਆਹਲਣਾ ਤੇ ਆਹਲਣੇ ਤੋਂ ਤੀਲਾ
    ਪਰ ਮੇਰੇ ਆਪਣੇ ਈ ਚੱਕਰ
    ਛੱਤ ਪੱਕੀ ਪਤਾ ਨਹੀ ਮੈਂ ਕਿਸਨੂੰ ਕਹਿ ਰਿਹਾਂ?

    ਤਿੜਕਦਿਆਂ ਈ ਚੂਚੇ ਦੀ ਉਡਾਰੀ ਤੇ ਵਛੇਰਾ ਖਿਡਾਰੀ
    ਬੰਦ ਕਮਰਿਆਂ ‘ਚ
    ਤਰੱਕੀ ਪਤਾ ਨਹੀਂ ਮੈਂ ਕਿਸਨੂੰ ਕਹਿ ਰਿਹਾਂ?

    ਹੋਵੇ ਹਰ ਕੰਮ ਕਾਹਲ਼ੀ ਤੇ ਸਾਹ ਉਸ ਤੋਂ ਵੀ ਕਾਹਲ਼ੀ
    ਇਲਾਜ ਜਾਂ ਬਿਮਾਰੀ
    ਸਫਲਤਾ ਪਤਾ ਨਹੀ ਮੈਂ ਕਿਸਨੂੰ ਕਹਿ ਰਿਹਾਂ?

    ਛੋਟੇ ਛੋਟੇ ਜੀਵਾਂ ਦੇ ਅਦਭੁਤ ਨਜ਼ਾਰਿਆਂ ਨੂੰ
    ਜਾਂ ਅਣਗਿਣਤ ਤਾਰਿਆਂ ਨੂੰ
    ਆਪਣੇ ਤੋਂ ਨਿੱਕਾ ਪਤਾ ਨਹੀਂ ਮੈਂ ਕਿਸਨੂੰ ਕਹਿ ਰਿਹਾਂ?

    ਬੰਦਾ ਸੰਦ ਤਰਾਸ਼ੇ ਤੇ ਸੰਦ ਬੰਦੇ ਨੂੰ
    ਪੈਰ ਤੇ ਕੁਹਾੜੀ ਦੀ ਗਲ਼ਵੱਕੜੀ ‘ਚ
    ਸਿਆਣਾ ਪਤਾ ਨਹੀਂ ਮੈਂ ਕਿਸਨੂੰ ਕਹਿ ਰਿਹਾਂ?

    ਜੰਗਲ ਸਿਵਿਆਂ ‘ਚ ਏ ਤੇ ਮੰਗਲ ਸੁਫਨਿਆਂ ‘ਚ
    ਚਿੱਟੀ ਚਾਦਰ ਵਿਛਾ ਕੇ
    ਸੁੱਤਾ ਪਤਾ ਨਹੀਂ ਮੈਂ ਕਿਸਨੂੰ ਕਹਿ ਰਿਹਾਂ?

    ਕੀ ਹੋਵੇਗਾ ਕਾਫ਼ਲਾ ਹੌਲੀ ਤੇ ਆਵੇਗਾ ਸਾਹ
    ਦੌੜਾਈ ਜਾਂਦਾ ਏ ਜੋ ਕੌਣ ਏ ਸਾਰਥੀ
    ‘ਮੇਰੀ ਮੈਂ’ ਪਤਾ ਨਹੀਂ ਮੈਂ ਕਿਸਨੂੰ ਕਹਿ ਰਿਹਾਂ?

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!