1.5 C
United Kingdom
Saturday, March 7, 2026

More

    ਕਦ ਆਪਾਂ ਲਾਵਾਂਗੇ ਅਸਮਾਨੀ ਉਡਾਰੀਆਂ

    ਸੁਖਚੈਨ ਸਿੰਘ,ਠੱਠੀ ਭਾਈ

    ਨਿੱਕੇ ਨਿੱਕੇ ਬਿਜੜੇ ਦੇ ਬੋਟ ਹੋ ਗਏ
    ਪੈਦਾ ਲੈ ਕੇ ਨਵੀਂ ਸੋਚ ਹੋ ਗਏ
    ਆਲ੍ਹਣੇ, ਬੈਠੇ ਗੱਲਾਂ ਕਰਨ ਪਿਆਰੀਆਂ
    ਕਦ ਆਪਾਂ ਲਾਵਾਂਗੇ ਅਸਮਾਨੀ ਉਡਾਰੀਆਂ।

    ਚੋਗ਼ਾ ਦੇਵੇ ਮਾਂ ਵਾਰ ਵਾਰ ਆਣ ਕੇ
    ਸਾਡੇ ਉੱਤੇ ਰੱਖੀ ਸੋਹਣੀ ਛੱਤ ਤਾਣ ਕੇ
    ਸਾਡੇ ਵਾਸਤੇ ਕਦੋਂ ਖੋਲੂ ਏ ਬਾਰੀਆਂ
    ਕਦ ਆਪਾਂ ਲਾਵਾਂਗੇ ਅਸਮਾਨੀ ਉਡਾਰੀਆਂ।

    ਮਾਂ ਵਰਗਾ ਨਾ ਕਿਤੇ ਪਿਆਰ ਮਿਲਦਾ
    ਕਰੇ ਨਾ ਵੇਸਾਹੁ ਸਾਡਾ ਪਲ ਬਿੰਦ ਦਾ
    ਅਸੀਂ ਵੀ ਮਨ ਵਿੱਚ ਇਛਾਵਾਂ ਧਾਰੀਆਂ
    ਕਦ ਆਪਾਂ ਲਾਵਾਂਗੇ ਅਸਮਾਨੀ ਉਡਾਰੀਆਂ।

    ਮਾਂ ਦਾ ਅਹਿਸਾਨ ਨਹੀਂ ਕਦੇ ਭੁਲਾਵਾਂ ਗੇ
    ਇੱਕ ਦਿਨ ਅਸੀਂ ਬੁਲੰਦੀਆਂ ਤੇ ਜਾਵਾਂਗੇ
    ਸੁਖਚੈਨ, ਗੱਲਾਂ ਲਿਖੇ ਜੱਗ ਤੋਂ ਨਿਆਰੀਆਂ
    ਕਦ ਆਪਾਂ ਲਾਵਾਂਗੇ ਅਸਮਾਨੀ ਉਡਾਰੀਆਂ।
    ਸੁਖਚੈਨ ਸਿੰਘ,ਠੱਠੀ ਭਾਈ,
    8437932924

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!