ਗਲਾਸਗੋ (ਅਮਰ ਮੀਨੀਆਂ)
ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ ‘ਚ ਇੰਗਲੈਂਡ ਵਿਚ 204 , ਸਕਾਟਲੈਂਡ ਵਿਚ 5, ਆਇਰਲੈਡ ‘ਚ 6 ਅਤੇ ਵੇਲਜ ਵਿਚ 14 ਹੋਰ ਮੌਤਾਂ ਹੋਈਆਂ ਹਨ। ਦੇਸ਼ ਭਰ ਵਿੱਚ ਅੱਜ 229 ਮੌਤਾਂ ਹੋਈਆਂ ਹਨ। ਇਹ ਉਨ੍ਹਾਂ ਕੋਰੋਨਾ ਵਾਇਰਸ ਤੋ ਪੀੜਤ ਲੋਕਾਂ ਦੀ ਮੌਤਾ ਦੀ ਗਿਣਤੀ ਹੈ ਜਿਨ੍ਹਾਂ ਦੀ ਮੌਤ ਇਲਾਜ ਦੋਰਾਨ ਯੂ.ਕੇ ਦੇ ਵੱਖ ਵੱਖ ਹਸਪਤਾਲਾਂ ਚ ਹੋਈ ਹੈ। ਬਿਰਧ ਆਸਰਮਾਂ ਅਤੇ ਘਰਾਂ ਅੰਦਰ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ।