4.2 C
United Kingdom
Saturday, March 7, 2026

More

    ਨੀਂ ਆਜਾਦੀਏ

    ਦੁਖਭੰਜਨ ਰੰਧਾਵਾ

    ਨੀ ਆਜ਼ਾਦੀਏ, ਨੀ ਆਜ਼ਾਦੀਏ,
    ਅਮੀਰਾਂ ਦੀਏ ਤਰੱਕੀਏ,
    ਗਰੀਬਾਂ ਦੀਏ ਬਰਬਾਦੀਏ।
    ਤੂੰ ਸੰਗ ਸੁਪਨਿਆਂ ਖੇਡਦੀ,
    ਕਹਿੰਦੇ ਤੂੰ ਜ਼ਜ਼ਬਾਤੀ ਚੋਰ ਏਂ।
    ਨੀਂ ਜੋ ਲਈ ਸੀ ਤੂੰ ਓ ਨਈਂ,
    ਕੋਈ ਹੋਰ ਏਂ, ਕੋਈ ਹੋਰ ਏਂ

    ਨੀਂ ਸਾਡੀ ਖੁਰਲੀ ਦੇ ਵਿੱਚ ਚੂੜੀਆਂ,
    ਸਾਡੇ ਸਿਰਾਂ ਦੇ ਵਿੱਚ ਨੇਂ ਰੂੜੀਆਂ।
    ਤੂੰ ਅੰਬਾਨੀਂ ਬਿਰਲੇ ਦੇ ਘਰ ਜਾ ਵੜੀ,
    ਉਹਨਾਂ ਨਾਲ ਗੱਲਾਂ ਕਰਦੀ ਗੂੜ੍ਹੀਆਂ।
    ਤੂੰ ਕਹਿੰਦੇ ਅੱਖੋਂ ਕਾਣੀਂ ਏਂ,
    ਤੇ ਉਂਝ ਵੀ ਬੜੀ ਕਮਜ਼ੋਰ ਏਂ।
    ਨੀਂ ਜੋ ਲਈ ਸੀ ਤੂੰ ਓ ਨਈਂ,ਕੋਈ ਹੋਰ ਏਂ,
    ਕੋਈ ਹੋਰ ਏਂ

    ਨੀਂ ਤੂੰ ਤਾਂ ਸ਼ਾਹੂਕਾਰਾਂ ਦੀ ਗੋਲੀ ਏਂ,
    ਕਈ ਚਿਮਚਿਆਂ ਵਿੱਚ ਤੂੰ ਕੌਲੀ ਏਂ,
    ਤੂੰ ਤਾਂ ਵਜ਼ਨ ਘਟਾ ਲਿਆ ਆਪਣਾਂ ਹੀ,
    ਬੇਵਜ਼ਨੀ ਕੱਖੋਂ ਵੀ ਹੌਲੀ ਏਂ,
    ਤੂੰ ਝੱਪ ਮਾਰੀ ਪਤੰਗ ਜਿਹੀ,
    ਝੱਲੇ ਕਮਲਿਆਂ ਹੱਥੀਂ ਡੋਰ ਏਂ।
    ਨੀ ਜੋ ਲਈ ਸੀ ਤੂੰ ਓ ਨਈਂ, ਕੋਈ ਹੋਰ ਏਂ,
    ਕੋਈ ਹੋਰ ਏਂ

    ਨੀਂ ਤੈਨੂੰ ਦਿਸਦਾ ਬੇਰੁਜ਼ਗਾਰ ਨਹੀਂ,
    ਓ ਕੀਤੀ ਮਿਹਨਤ ਦਾ ਹੱਕਦਾਰ ਨਹੀਂ।
    ਤੇਰਾ ਟੱਬਰ ਹੈ ਸ਼ਾਹੂਕਾਰਾਂ ਦਾ,
    ਕੀ ਗਰੀਬ ਤੇਰਾ ਪਰਿਵਾਰ ਨਹੀਂ ।
    ਨੀਂ ਤੂੰ ਜੱਟ ਤੋਂ ਪਾਣੀਂ ਖੋਹ ਲਏ,
    ਮਨ ਆਈ ਕਰੇਂ ਮੂੰਹ ਜ਼ੋਰ ਏਂ।
    ਨੀ ਜੋ ਲਈ ਸੀ ਤੂੰ ਓ ਨਈਂ, ਕੋਈ ਹੋਰ ਏਂ,
    ਕੋਈ ਹੋਰ ਏਂ

    ਨੀਂ ਤੂੰ ਆਈ ਨਨਕਾਣਾ ਦੂਰ ਹੋਇਆ,
    ਸੀ ਲਾਹੌਰ ਦਾ ਦਿਲ ਵੀ ਚੂਰ ਹੋਇਆ।
    ਇੱਕ ਘਰ ਵਿੱਚ ਕੰਧ ਤੂੰ ਮਰਵਾਈ,
    ਬਾਸ਼ਿੰਦਿਆਂ ਦਾ ਦਿਲ ਬੇਨੂਰ ਹੋਇਆ।
    ਤੈਨੂੰ ਕੋਈ ਵੀ ਤਾਂ ਨਈਂ ਮਾਣਦਾ,
    ਦੁੱਖਭੰਜਨ ਨੂੰ ਵੀ ਨਾਮੰਜ਼ੂਰ ਏਂ।
    ਨੀਂ ਜੋ ਲਈ ਸੀ ਤੂੰ ਓ ਨਈਂ,
    ਕੋਈ ਹੋਰ ਏਂ,
    ਕੋਈ ਹੋਰ ਏਂ ।

    ਸ਼ਾਇਰ
    ਦੁੱਖਭੰਜਨ ਰੰਧਾਵਾ
    ਸੰਪਰਕ ਸੂਤਰ
    0351920036369
    0919855894418
    ਕੈਂਪਿੰਗ ਵਿਲਾ ਪਾਰਕ
    ਜੰਬੂਜ਼ੀਰਾ ਦੋ ਮਾਰ
    ਪੁਰਤਗਾਲ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!