13.1 C
United Kingdom
Sunday, June 7, 2026

More

    ਜਦੋਂ ਜ਼ਿੰਦਗੀ ਵਿੱਚ

    ਦੀਪ ਲੁਧਿਆਣਵੀ ਦੀਪ

    ਜਦੋਂ ਜਿੰਦਗੀ ਵਿੱਚ,
    ਕਿਸੇ ਨਾਲ,
    ਪਿਆਰ ਹੁੰਦੈ।
    ਦਿਲ ਝੁਰਦਾ ਅੰਦਰੋ ਅੰਦਰੀ ਹੀ,
    ਤੇ ਰੱਜ ਕੇ ਓ ਖਵਾਰ ਹੁੰਦੈ।
    ਧੋਖਾ ਮਿਲਦੈ ਬੇਲੀਆਂ,
    ਤੇ ਸੱਜਣਾਂ ਤੋਂ,
    ਤਾਂ ਬੰਦਾ ਰੋਜ਼ ਹੀ ਬੜਾ,
    ਅਵਾਜ਼ਾਰ ਹੁੰਦੈ।
    ਧੱਕੇ ਵੱਜਦੇ ਤੇ,
    ਪਹੀਆ ਰੁੱਕ ਜਾਂਦਾ।
    ਖਿੜਿਆ ਫੁੱਲ ਮੋਹ ਦਾ,
    ਸੋਗ ਹੱਥੋਂ ਸੁੱਕ ਜਾਂਦਾ ।
    ਉਦੋਂ ਰੋਂਦੇ ਨੂੰ ਕੋਈ ਨੀ,
    ਵਰਾਉਣ ਆਉਂਦਾ,
    ਦਿਲ ਭਟਕੇ ਨੂੰ ਨਈਂ,
    ਸਮਝਾਉਣ ਆਉਂਦਾ।
    ਲੱਗੀ ਹਿਰਖ ਦੀ ਸਟੇਜ ਉੱਤੇ,
    ਉਦੋਂ ਹੰਝੂ ਹੀ ਦੀਪ ਬਸ,
    ਗਾਉਣ ਆਉਂਦਾ।
    ਸਾਡੇ ਪੈਰੀਂ ਤਾ ਜੁੱਤੀ ਵੀ,
    ਨਈਂ ਰਹਿ ਗੀ।
    ਬੇਕਦਰਿਆਂ ਹੇਠ,
    ਕਾਰੋਬਾਰ ਹੁੰਦੈ।
    ਜਦੋਂ ਜ਼ਿੰਦਗੀ ਵਿੱਚ ਕਿਸੇ,
    ਨਾਲ ਪਿਆਰ ਹੁੰਦੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!