1.5 C
United Kingdom
Saturday, March 7, 2026

More

    ਤੇਰਾਂ ਤੇਰਾਂ ਤੋਲਣ ਲਈ

    ਰਜਨੀ ਵਾਲੀਆ
    ਕਪੂਰਥਲਾ

    ਤੇਰਾਂ ਤੇਰਾਂ ਤੋਲਣ ਲਈ,
    ਨਾਨਕ ਨੂੰ ਬੁਲਾਉਣਾ ਪੈਂਦਾ ਏ।
    ਲੋਕਾਂ ਨੂੰ ਸਮਝਾਉਣ ਲਈ,
    ਖੁਦ ਨੂੰ ਸਮਝਾਉਣਾ ਪੈਂਦਾ ਏ।

    ਰਾਹ ਚੁਣੀਏ ਜੇ ਥੋਰਾਂ ਦੀ,
    ਦੱਸ ਫਿਰ ਪੀੜਾਂ ਤੋਂ ਡਰ ਕਾਹਦਾ।
    ਜਿੱਥੇ ਜੁੜ ਕੇ ਜੀਅ ਬਇੰਦੇ ਨੀ,
    ਓ ਟੱਬਰ ਕਾਹਦਾ ਓ ਘਰ ਕਾਹਦਾ।
    ਕੁਝ ਪਾਉਣਾ ਹੋਵੇ ਜੇਕਰ,
    ਕੁਝ ਤਾਂ ਗਵਾਉਣਾ ਪੈਂਦਾ ਏ।
    ਤੇਰਾਂ ਤੇਰਾਂ ਤੋਲਣ ਲਈ

    ਸੁਪਨਾਂ ਲੈਣਾਂ ਤੇ ਪੂਰਾ ਕਰਨਾ,
    ਦੋਵਾਂ ਕੰਮਾਂ ਵਿੱਚ ਅੰਤਰ ਹੈ।
    ਟੀਸੀ ਉੱਤੇ ਜਾਣ ਲਈ,
    ਮਿਹਨਤ ਹੀ ਯਾਰੋ ਮੰਤਰ ਹੈ।
    ਖੁਦ ਦੀਆਂ ਪੈੜਾਂ ਪਾਉਣ ਲਈ,
    ਰਸਤਾ ਤਾਂ ਬਣਾਉਣਾ ਪੈਂਦਾ ਹੈ।
    ਤੇਰਾਂ ਤੇਰਾਂ ਤੋਲਣ ਲਈ

    ਜਦ ਫੱਕਰਾਂ ਵਾਲੀ ਗੱਲ ਕੀਤੀ,
    ਤਾਂ ਸਮਝ ਫਕੀਰੀ ਲੈ ਬੈਠੇ।
    ਓ ਹੋ ਕੇ ਹੀ ਬਸ ਰਹਿਣਾ ਏ,
    ਜੋ ਕੁਝ ਵੀ ਫੱਕਰ ਕਹਿ ਬੈਠੇ।
    ਨੰਗੇ ਪੈਰੀਂ ਪੈਂਡਾ ਕਰਨ ਲਈ,
    ਖੜਾਵਾਂ ਨੂੰ ਲਾਹੁਣਾ ਪੈਂਦਾ ਏ।
    ਤੇਰਾਂ ਤੇਰਾਂ ਤੋਲਣ ਲਈ

    ਅੱਲੜ ਉਮਰੇ ਨੈਣਾਂ ਵਿੱਚ,
    ਯਾਰਾ ਲੱਖਾਂ ਸੁਪਨੇ ਤਰਦੇ ਨੇਂ।
    ਉਦੋਂ ਨੈਣਾਂ ਦੇ ਨਾਲ ਰੂਹ ਰੋਵੇ,
    ਜਦੋਂ ਇੱਕ ਇੱਕ ਕਰਕੇ ਮਰਦੇ ਨੇਂ।
    ਕੁਝ ਚੰਗਾ ਫਿਰ ਜਿੱਤਣ ਲਈ,
    ਮਾੜੇ ਨੂੰ ਹਰਾਉਣਾ ਪੈਂਦਾ ਏ।
    ਤੇਰਾਂ ਤੇਰਾਂ ਤੋਲਣ ਲਈ

    ਜਦੋਂ ਹੱਦ ਹੋ ਜਾਵੇ ਜੁਲਮਾਂ ਦੀ,
    ਹੱਥੀਂ ਹਥਿਆਰ ਵੀ ਆ ਜਾਂਦੇ।
    ਜਾਲਮ ਨੂੰ ਸੋਧਾ ਲਾਉਣ ਲਈ,
    ਕਦੇ ਕਰਤਾਰ ਵੀ ਆ ਜਾਂਦੇ।
    ਰਜਨੀ ਗਲਤ ਰਜਿਸਟਰ ਤੇ,
    ਚੜਿਆ ਨਾਮ ਮਿਟਾਉਣਾ ਪੈਂਦਾ ਏ।
    ਤੇਰਾਂ ਤੇਰਾਂ ਤੋਲਣ ਲਈ,
    ਨਾਨਕ ਨੂੰ ਬੁਲਾਉਣਾ ਪੈਂਦਾ ਏ।

    
                      
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!