ਮੁਹਾਲੀ (ਪੰਜ ਦਰਿਆ ਬਿਊਰੋ)
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾ ਅਤੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ. ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਡੇਰਾਵਾਦ ਨੂੰ ਬੜਾਵਾ ਦੇਕੇ ਆਪਣੇ ਨਿੱਜੀ ਮਨੋਰਥ ਲਈ ਸਿੱਖ ਕੌਮ ਦੀ ਮਹਾਨ ਸੰਸਥਾ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਸੇਵਾਵਾ ਨੂੰ ਜਾਣਬੁੱਝ ਕੇ ਅੱਖੋਪਰੋਖਾ ਕਰ ਰਹੀ ਹੈ ਉਹਨਾ ਕਿਹਾ ਕਿ ਇਸ ਲਈ ਸਿੱਧੇ ਰੂਪ ਵਿੱਚ ਬਾਦਲ ਪਰਿਵਾਰ ਵੀ ਜਿੰਮੇਵਾਰ ਹੈ ਜਿਸ ਦੇ ਹੱਥ ਵਿੱਚ ਇਸ ਮਹਾਨ ਸੰਸਥਾ ਨੂੰ ਵੱਡੀ ਪੱਧਰ ਤੇ ਢਾਅ ਲੱਗੀ ਹੈ ਜੋ ਕੰਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨੇ ਸੀ ਅੱਜ ਉਹ ਕੰਮ ਪੰਜਾਬ ਸਰਕਾਰ ਡੇਰਾ ਬਿਆਸ ਨਿੰਰਕਾਰੀਆ ਤੇ ਡੇਰਾ ਭੈਣੀ ਸਾਹਿਬ ਤੋ ਕਰਵਾਕੇ ਉਹਨਾ ਦੀ ਵਾਹੋ ਵਾਹੀ ਕੀਤੀ ਤੇ ਕਰਵਾਈ ਜਾ ਰਹੀ ਹੈ । ਟਕਸਾਲੀ ਅਕਾਲੀ ਨੇਤਾਵਾ ਨੇ ਕੈਪਟਨ ਸਰਕਾਰ ਦੀ ਨਿੰਦਾ ਕੀਤੀ ਅਤੇ ਗੰਭੀਰ ਦੋਸ਼ ਲਗਾਏ ਹਨ ਜਿਵੇਂ ਕਿ ਪੰਜਾਬ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਖ਼ੁਦ ਨਕਾਰਾਤਮਕ ਹੋ ਗਈ ਜਾਪਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਹਤ ਵਿਭਾਗ ਦੀਆਂ ਗਤੀਵਿਧੀਆਂ ਨੂੰ ਖ਼ੁਦ ਵੇਖਣ ਦੀ ਲੋੜ ਹੈ। ਇੱਥੇ ਵਰਨਣਯੋਗ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂ ਸਾਡੇ ਆਪਣੇ ਲੋਕ ਹਨ ਇਸ ਲਈ ਬਿਨਾਂ ਵਜ੍ਹਾ ਰਾਜਨੀਤਿਕ ਲਾਭ ਦੇ ਚੱਕਰ ਵਿਚ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਬਾਦਲ ਪਰਿਵਾਰ ਨੂੰ ਸਲਾਹ ਦਿੰਦੇ ਹੋਏ ਕਿਹਾ, ‘‘ਇਹ ਮੁਨਾਫ਼ਾਖੋਰੀ ਵਾਲੀ ਰਾਜਨੀਤੀ ਦਾ ਸਮਾਂ ਨਹੀਂ ਹੈ। ਇਸ ਦੇ ਬਜਾਏ, ਇਹ ਸਮਾਂ ਏਕਤਾ ਅਤੇ ਹਿੰਮਤ ਨਾਲ ਮਹਾਂਮਾਰੀ ਨੂੰ ਖ਼ਤਮ ਕਰਨ ਦਾ ਹੈ। ਉਨ੍ਹਾਂ ਇਸ ਗੱਲ ਤੇ ਵੀ ਧਿਆਨ ਕਰਵਾਇਆ ਕਿ ਕਪੂਰਥਲਾ ਹਲਕੇ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ, ਜਿਨ੍ਹਾਂ ਨੇ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜ਼ਾਗਰ ਕੀਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀਆਂ ਅਸਫ਼ਲਤਾਵਾਂ ਨੂੰ ਮੰਨਣਾ ਚਾਹੀਦਾ ਹੈ ਕਿਉਂਕਿ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਬੇਕਾਰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ। ਜਥੇਦਾਰ ਸੇਵਾ ਸਿੰਘ ਸੇਖਵਾ ਅਤੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਨਾ ਦੇਕੇ ਪੰਜਾਬ ਸਰਕਾਰ ਨੇ ਆਪਣੇ ਦੀਵਾਲੀਆ ਪਨ ਦਾ ਸਬੂਤ ਪੇਸ਼ ਕੀਤਾ ਹੈ । ਉਹਨਾ ਡਰੱਗ ਮਾਫੀਆ ਨਾਲ ਲੜ ਕੇ ਮਰਨ ਵਾਲੇ ਜੱਜ ਸਿੰਘ ਅਤੇ ਜਖਮੀ ਜਗਜੀਤ ਸਿੰਘ ਅਤੇ ਤਰਨਤਾਰਨ ਜਿਲੇ ਦੇ ਜਾਣੀਆ ਪਿੰਡ ਦੇ ਸਰਪੰਚ ਦੇ ਪ੍ਰੀਵਾਰਾ ਨੂੰ ਪੰਜਾਹ ਲੱਖ ਤੇ ਜਖਮੀ ਨੂੰ ਦਸ ਲੱਖ ਰੁਪਏ ਦੀ ਸਹਾਇਤਾ ਦੇਣ ਦੀ ਮੰਗ ਕੀਤੀ ਤੇ ਕਿਹਾ ਕਿ ਇਹ ਨੌਜਵਾਨ ਵੀ ਸਰਕਾਰੀ ਕਰਮਚਾਰੀਆ ਵਾਗ ਸਮਾਜ ਦੇ ਭਲੇ ਲਈ ਡਿਉਟੀਆ ਦੇ ਰਹੇ ਸਨ ।