4.4 C
United Kingdom
Sunday, March 8, 2026

More

    ਲਘੂ ਫ਼ਿਲਮ “ਨਸੀਅਤ” ਹੋਵੇਗੀ 6 ਮਈ ਨੂੰ ਲੋਕ ਅਰਪਣ

    ਪੰਜ ਦਰਿਆ ਬਿਊਰੋ

    ਆਰ.ਬੀ ਪ੍ਰੌਡਕਸ਼ਨ ਵਲੋਂ ਇੱਕ ਸ਼ੋਰਟ ਫਿਲਮ ਨਸੀਅਤ ਤਿਆਰ ਕੀਤੀ ਗਈ ਹੈ, ਜਿਸਨੂੰ ਉਹ 6/5/20 ਨੂੰ ਆਰ.ਬੀ ਪ੍ਰੋਡਕਸ਼ਨ ਦੇ ਯੂ ਟਿਊਬ ਚੈਨਲ ਤੇ ਰਿਲੀਜ਼ ਕਰ ਰਹੇ ਹਨ। ਫਿਲਮ ਨੂੰ ਲਿਖਿਆ ਹੈ ਕਾਲਾ ਬੋਪਾਰਾਵੀਆਂ ਨੇ ਤੇ ਫਿਲਮ ਨੂੰ ਨਿਰਦੇਸ਼ਿਤ ਕੀਤਾ ਹੈ ਬਰਾਊਨ ਜੋਰਡੀ ਨੇ। ਫਿਲਮ ਦੇ ਪ੍ਰੋਡਿਊਸਰ ਕੁਲਦੀਪ ਸਿੰਘ ਰਾਏ ਤੇ ਕੋ ਪ੍ਰੋਡਿਊਸਰ ਸੰਜੀਵ ਭਨੋਟ ਹਨ।
    ਮੁੱਖ ਭੂਮਿਕਾਵਾਂ ਵਿੱਚ ਦੂਰਦਰਸ਼ਨ ਜਲੰਧਰ ਦੇ ਜਾਣੇ ਪਛਾਣੇ ਅਦਾਕਾਰ ਸੁਖਵੀਰ ਸਿੰਘ ਬਾਠ ਦੇ ਨਾਲ ਰਵੀ ਦੇਵਗਨ, ਆਰੁਸ਼ ਮੁਲਤਾਨੀ, ਮਨਪ੍ਰੀਤ ਕੌਰ, ਕਾਲਾ ਬੋਪਾਰਾਏ, ਸ਼ਕਤੀ ਜੋਸ਼ੀ, ਰੱਤਾ ਅਮਲੀ, ਮਿੰਨੀ ਸ਼ਰਮਾ, ਰਾਜਵੀਰ ਕੁਮਾਰ, ਟੀ ਜ ਤਿੰਦੀ, ਅਰਮਾਨ ਮਾਨ ਤੇ ਅਕਸ਼ੇ ਬਲੀਮ ਹਨ।
    ਜਿਸ ਤਰ੍ਹਾਂ ਫ਼ਿਲਮ ਦਾ ਨਾਮ ਨਸੀਅਤ ਹੈ ਫਿਲਮ ਦੇ ਪ੍ਰੋਡਿਊਸਰ ਕੁਲਦੀਪ ਸਿੰਘ ਰਾਏ ਹੁਣਾਂ ਨੇ ਅਦਾਰਾ “ਪੰਜ ਦਰਿਆ” ਨੂੰ ਦੱਸਿਆ ਕਿ ਇਸ ਵਿੱਚ ਇੱਕ ਆਮ ਜੱਟ ਕਿਸਾਨ ਦੇ ਪਰਿਵਾਰ ਦੀ ਕਹਾਣੀ ਨੂੰ ਦਿਖਾਇਆ ਜਾ ਰਿਹਾ ਹੈ ਤਾਂ ਜੋ ਸਮਾਜ ਨੂੰ ਇੱਕ ਚੰਗੀ ਨਸੀਅਤ ਦਿੱਤੀ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!