ਮੋਗਾ (ਮਿੰਟੂ ਖੁਰਮੀ, ਭੁਪਿੰਦਰ ਜੌੜਾ)
ਮੋਗਾ ਜ਼ਿਲ੍ਹਾ ਜੋ ਹੁਣ ਤੱਕ ਸੰਤਰੀ ਜੋਨ ਵਿੱਚ ਸੀ ਵਾਸਤੇ ਇੱਕ ਡਰਾਉਣੀ ਅਤੇ ਬੇਹੱਦ ਮਾੜੀ ਖ਼ਬਰ ਆ ਰਹੀ ਹੈ। ਮੋਗਾ ਦੇ ਸਿਵਲ ਹਸਪਤਾਲ ਦੀਆਂ ਚਾਰ ਆਸਾ ਵਰਕਰਾਂ, ਤਹਿਸੀਲ ਬਾਘਾਪੁਰਾਣਾ ਵਿੱਚ 11 ਮਰੀਜ਼ ਅਤੇ ਦੌਲੇਵਾਲਾ ਦੇ ਸੱਤ ਮਰੀਜ਼ਾਂ ਸਮੇਤ ਕੁੱਲ ਅੰਕੜਾ 22 ਹੋ ਚੁੱਕਾ ਹੈ। ਜੋ ਬੇਹੱਦ ਉਦਾਸ ਕਰਨ ਵਾਲੀ ਖ਼ਬਰ ਹੈ, ਅਦਾਰਾ ਪੰਜ ਦਰਿਆ ਮੋਗਾ ਜ਼ਿਲ੍ਹਾ ਦੇ ਨਾਗਰਿਕਾਂ ਨੂੰ ਸੇਫ਼ ਅਤੇ ਸੁਰੱਖਿਅਤ ਰਹਿਣ ਦੀ ਸਲਾਹ ਦਿੰਦਿਆ ਆਪਣੇ ਆਪਣੇ ਘਰਾਂ ਵਿੱਚ ਰਹਿਣ ਦੀ ਬੇਨਤੀ ਕਰਦਾ ਹੈ।