ਅਮਨ ਉੱਪਲ
ਤੈਨੂੰ ਹਰ ਵੇਲੇ ਕਰਦੇ ਹਾਂ
ਯਾਦ ਮੇਰੇ ਮਾਲਕਾ।
ਸਾਰੇ ਪਾਸੇ ਰੱਖੀਂ
ਸੁੱਖ ਸਾਂਦ ਮੇਰੇ ਮਾਲਕਾ।
ਤੂੰ ਹੀ ਦਿੱਤਾ ਜੀਵਨ,
ਜਿਉਣ ਦਾ ਏ ਬਲ ਸਾਨੂੰ
ਹੱਥ ਜੋੜ ਅਮਨੇ ਦੀ,
ਫਰਿਆਦ ਮੇਰੇ ਮਾਲਕਾ !
******************
ਕੁਦਰਤ ਨੇ ਵੀ ਦੇਖੋ ਲੋਕੋ ,
ਕੈਸੀ ਖੇਡ ਰਚਾਈ ਏ
ਦੁਨੀਆਂ ਤੋ ਤੁਰ ਜਾਣਾ ਇੱਕ ਦਿਨ,
ਇਹ ਵੀ ਅਟੱਲ ਸਚਾਈ ਏ !!
ਹੱਸ ਖੇਡ ਕੇ ਕੱਟਲੈ ਮਿੱਤਰਾ,
ਕਿਉਂ ਤੂੰ ਢੇਰੀ ਢਾਹੀ ਏ,
ਉਹ ਵੀ ਨਾਲ ਨੀ ਜਾਣੀ “ਅਮਨੇ”,
ਜੋ ਜਾਇਦਾਦ ਬਣਾਈ ਏ !!
? ਅਮਨ ਉੱਪਲ