
?ਚੌਕੀ ਇੰਚਾਰਜ ਪੂਰਨ ਸਿੰਘ ਤੇ ਸਾਥੀਆਂ ਦਾ ਸਨਮਾਨ
ਨਿਹਾਲ ਸਿੰਘ ਵਾਲਾ (ਰੌਂਤਾ)
ਜਿਲੇ ਦੀ ਹੱਦ ਤੇ ਇਤਿਹਾਸਕ ਧਰਤੀ ਦੀਨਾ ਸਾਹਿਬ ਵਿਖੇ ਪੁਲਿਸ ਨਾਕੇ ਤੇ ਦਿਨ ਰਾਤ ਸੇਵਾ ਲਈ ਤਾਇਨਾਂਤ ਪੁਲਿਸ ਜਵਾਨਾਂ ਅਤੇ ਪੂਰਨ ਸਿੰਘ ਚੌਂਕੀ ਇੰਚਾਰਜ ਦੀਨਾ ਸਾਹਿਬ ਸਮੇਤ ਸਮੂਹ ਪੁਲਿਸ ਜਵਾਨਾਂ ਦਾ ਸਨਮਾਨ ਕੀਤਾ ਗਿਆ। ਸਨਮਾਨ ਕਰਦੇ ਹੋਏ ਰੁਪਿੰਦਰ ਸਿੰਘ ਦੀਨਾ ਮੈਂਬਰ ਬਲਾਕ ਸੰਮਤੀ ਅਤੇ ਸਿਆਸੀ ਸਕੱਤਰ ਬੀਬੀ ਭਾਗੀਕੇ ਨੇ ਕਿਹਾ ਕਿ ਕਰੋਨਾ ਦੀ ਬਿਮਾਰੀ ਸਮੇਂ ਪੁਲਿਸ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਅਸੀਂ ਦੀਨਾ ਵਾਸੀ ਚੌਂਕੀ ਇੰਚਾਰਜ ਪੂਰਨ ਸਿੰਘ ਤੇ ਸਟਾਫ ਦਾ ਸਨਮਾਨ ਕਰਕੇ ਸਨਮਾਨਤ ਹੋਏ ਹਨ। ਇਸ ਸਮੇਂ ਮੇਜਰ ਸਿੰਘ ਸੇਖੋ, ਚੈਅਰਮੈਨ ਸਤਿੰਦਰ ਸਿੰਘ ਬਬਲਾ, ਸਰਪੰਚ ਜਸਵੀਰ ਸਿੰਘ ਬੁਰਜ ਹਮੀਰਾ, ਯੋਧਾ ਮੈਂਬਰ ਦੀਨਾ, ਪ੍ਰਧਾਨ ਕਰਮਜੀਤ ਸਿੰਘ ਬੁਰਜ,ਪਰਗਟ ਮੈਂਬਰ ਦੀਨਾ, ਪ੍ਰਧਾਨ ਪਰਮਿੰਦਰ ਸਿੰਘ ਬੁਰਜ, ਨਗਿੰਦਰ ਸਿੰਘ ਮੈਂਬਰ ਦੀਨਾ ,ਭੋਲਾ ਪ੍ਰਧਾਨ ਦੀਨਾ,ਆਦਿ ਸਮੇਤ ਇਲਾਕੇ ਦੀਆਂ ਸਖਸ਼ੀਅਤਾਂ ਹਾਜਰ ਸਨ।