ਅਮਰਜੀਤ ਸਿੰਘ ਸਿੱਧੂ (ਜਰਮਨੀ)
ਕੰਮ ਧੰਦੇ ਬੰਦ ਕਾਮੇ ਨੇ ਨਰਾਸ ਹੈ।
ਮਹਾਂਮਾਰੀ ਆਗੀ ਕਈਆਂ ਨੂੰ ਰਾਸ ਹੈ।

ਨਸ਼ਾ ਵੇਚਣ ਵਾਲੇ ਰਹੇ ਨਸ਼ਾ ਵੇਚ ਨੇ,
ਰੱਖਦੇ ਜੋ ਆਪਣਾ ਬਦਲ ਭੇਸ ਨੇ,
ਜਿੰਨਾ ਵਿੱਚ ਕਈ ਆਮ ਕਈ ਖਾਸ ਹੈ।
ਕੰਮ ਧੰਦੇ ਬੰਦ ਕਾਮੇ ਨੇ ਨਰਾਸ ਹੈ।
ਮਹਾਂਮਾਰੀ ਆਈ ਕਈਆਂ ਨੂੰ ਰਾਸ ਹੈ।
ਪੁਲੀਸ ਵਾਲੇ ਕਈ ਮਨ ਆਈ ਕਰਦੇ,
ਫੜ ਜੋ ਬੇ-ਦੋਸਿਆਂ ਨੂੰ ਕੁੱਟ ਧਰਦੇ,
ਗਾਲਾਂ ਕੱਢ ਕੱਢ ਕੱਢਦੇ ਭੜਾਸ ਹੈ।
ਕੰਮ ਧੰਦੇ ਬੰਦ ਕਾਮੇ ਨੇ ਨਰਾਸ ਹੈ।
ਮਹਾਂਮਾਰੀ ਆਈ ਕਈਆਂ ਨੂੰ ਰਾਸ ਹੈ। ਪ੍ਰ
ਨੇਤਾਗਿਰੀ ਲੱਗੇ ਨੇਤਾ ਚਮਕੌਣ ਜੀ,
ਇਕ ਦੂਜੇ ਤਾਈਂ ਨੀਵਾਂ ਜੋ ਵਖਾਉਣ ਜੀ,
ਇਸ ਕੰਮ ਲਾਏ ਉਨ੍ਹਾਂ ਬੰਦੇ ਖਾਸ ਹੈ।
ਕੰਮ ਧੰਦੇ ਬੰਦ ਕਾਮੇ ਨੇ ਨਰਾਸ ਹੈ।
ਮਹਾਂਮਾਰੀ ਆਈ ਕਈਆਂ ਨੂੰ ਰਾਸ ਹੈ।
ਅਫਸਰ ਕੁਝ ਮਨ-ਮਾਨੀ ਕਰਦੇ,
ਪੈਸੇ ਨਾਲ ਜੇਬਾਂ ਆਪਣੀਆਂ ਭਰਦੇ,
ਬਲੈਕੀਆਂ ਨੂੰ ਵੰਡ ਜੋ ਰਹੇ ਪਾਸ ਹੈ।
ਕੰਮ ਧੰਦੇ ਬੰਦ ਕਾਮੇ ਨੇ ਨਰਾਸ ਹੈ।
ਮਹਾਂਮਾਰੀ ਆਈ ਕਈਆਂ ਨੂੰ ਰਾਸ ਹੈ।
ਮੰਡੀਆਂ ਦੇ ਵਿਚ ਹੈ ਕਿਸਾਨ ਰੁਲਦਾ,
ਨਾਲ ਮਜਬੂਰੀਆਂ ਦੇ ਜੋ ਹੈ ਘੁਲਦਾ,
ਸਾਰਾ ਪਰਿਵਾਰ ਉਸ ਦਾ ਉਦਾਸ ਹੈ।
ਕੰਮ ਧੰਦੇ ਬੰਦ ਕਾਮੇ ਨੇ ਨਰਾਸ ਹੈ।
ਮਹਾਂਮਾਰੀ ਆਈ ਕਈਆਂ ਨੂੰ ਰਾਸ ਹੈ।
ਸਰਕਾਰ ਨੂੰ ਵੀ ਹੈ ਮੌਕਾ ਥਿਆ ਗਿਆ,
ਥੈਲਿਆਂ ਤੇ ਫੋਟੋ ਕੈਪਟਨ ਲਾ ਗਿਆ,
ਕੱਢਦੇ ਵਿਰੋਧੀ ਆਪਣੀ ਭੜਾਸ ਹੈ।
ਕੰਮ ਧੰਦੇ ਬੰਦ ਕਾਮੇ ਨੇ ਨਰਾਸ ਹੈ।
ਮਹਾਂਮਾਰੀ ਆਈ ਕਈਆਂ ਨੂੰ ਰਾਸ ਹੈ।
ਸਾਰਾ ਹੀ ਅਵਾਮ ਕਰ ਲੋ ਵਿਚਾਰ ਜੀ,
ਬਿੰਨਾਂ ਕੰਮ ਨਿਕਲੋ ਨਾ ਦਰੋਂ ਬਾਹਰ ਜੀ,
ਤੁਹਾਡੇ ਅੱਗੇ ਸਿੱਧੂ ਦੀ ਅਰਦਾਸ ਹੈ।
ਕੰਮ ਧੰਦੇ ਬੰਦ ਕਾਮੇ ਨੇ ਨਰਾਸ ਹੈ।
ਮਹਾਂਮਾਰੀ ਆਈ ਕਈਆਂ ਨੂੰ ਰਾਸ ਹੈ।