ਪੰਜ ਵਿਅਕਤੀ ਬੌਰੀਆ ਬਰਾਦਰੀ ਦੇ ਮਿਹਨਤੀ ਕਾਮੇ ਸਾਇਕਲਾਂ ਤੇ ਲੰਬਾ ਸਫ਼ਰ ਤਹਿ ਕਰਕੇ ਪਿੰਡ ਪਹੁੰਚੇ
ਨਿਹਾਲ ਸਿੰਘ ਵਾਲਾ (ਰੌਂਂਤਾ)
ਮੱਧਪ੍ਰਦੇਸ਼ ਅਤੇ ਮਹਾਂਰਾਸ਼ਟਰ ਆਦਿ ਸੂਬਿਆਂ ਤੋਂ ਨਿਹਾਲ ਸਿੰਘ ਵਾਲਾ ਦੇ ਦੋ ਪਿੰਡਾਂ ਵਿੱਚ ਆਏ ਦਸ ਵਿਅਕਤੀਆਂ ਨੂੰ ਡਾਕਟਰੀ ਦੇਖ ਰੇਖ ਹੇਠ ਮੋਗਾ ਨੇੜੈ ਘੱਲ ਕਲਾਂ ਸਥਿਤ ਆਈਸੋਲੇਸ਼ਨ ਸੈਂਟਰ ਵਿਖੇ ਭੇਜ ਦਿੱਤਾ ਗਿਆ। ਜਿਨ੍ਹਾਂ ਚੋਂ ਪੰਜ ਬੌਰੀਆ ਬਰਾਦਰੀ ਦੇ ਵਿਅਕਤੀ ਸਾਇਕਲਾਂ ਤੇ ਆਪਣੇ ਪਿੰਡ ਸੈਦੋਕੇ ਪੁੱਜੇ। ਪੰਦਰਾਂ ਹੋਰ ਵਿਅਕਤੀਆਂ ਨੂੰ ਵੀ ਭੇਜਿਆ ਜਾ ਰਿਹਾ ਹੈ।
ਇਲਾਕੇ ਦੇ ਦਸ ਵਿਅਕਤੀ ਜੋ ਕਿ ਕੰਬਾਇਨਾਂ ਨਾਲ ਅਤੇ ਲੇਬਰ ਵਜੋਂ ਕਣਕ,ਨਰਮਾ , ਸਰੋਂ ,ਕਪਾਹ ਆਦਿ ਫ਼ਸਲ ਦੀ ਕਟਾਈ ,ਚੁਗਾਈ ਦੀ ਮਜਦੂਰੀ ਕਰਨ ਲਈ ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਗਏ ਹੋਏ ਸਨ । ਲੌਕ ਡਾਊਨ ਦੌਰਾਨ ਰਾਹਤ ਮਿਲਦਿਆਂ ਇਹਨਾਂ ਆਊਣ ਵਾਲਿਆਂ ਚੋਂ ਪੰਜ ਵਿਅਕਤੀ ਸਾਇਕਲਾਂ ਤੇ ਹੀ ਦਸ ਬਾਰਾਂ ਦਿਨ ਵਿੱਚ ਸੈਂਕੜੇ ਕਿਲੋਮੀਟਰ ਸਫ਼ਰ ਤਹਿ ਕਰਕੇ ਬੀਤੇ ਕੱਲ੍ਹ ਆਪਣੇ ਘਰ ਸੈਦੋ ਕੇ ਵਿਖੇ ਪਾਹੁੰਚੇ ਸਨ। ਜੋ ਹੈਰਾਨਕੁੰਨ ਤੇ ਸਨਮਾਨ ਯੋਗ ਸਾਇਕਲ ਮਾਰਚ ਹੈ।
ਨਿਹਾਲ ਸਿੰਘ ਵਾਲਾ ਦੇ ਨੋਡਲ ਅਫ਼ਸਰ ਡਾ ਉਪਵਨ ਚਬੇਰਾ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਪਿੰਡ ਸੈਦੋਕੇ ਦੇ ਨੌਂ ਅਤੇ ਹਿੰਮਤਪੁਰਾ ਦੇ ਇੱਕ ਵਿਅਕਤੀ ਨੂੰ ਜੱਗਾ ਸਿੰਘ ਫ਼ਾਰਮਾਸਿਸਟ ਰਾਹੀਂ ਘੱਲ ਕਲਾਂ ਵਿਖੇ ਆਈਸੋਲੇਸ਼ਨ ਸੈਂਟਰ ’ਚ ਭੇਜਿਆ ਗਿਆ ਹੈ। ਡਾਕਟਰ ਉਪਵਨ ਚੁਬੇਰਾ ਨੇ ਦੱਸਿਆ ਕਿ ਰਣੀਆਂ, ਧੂੜਕੋਟ, ਰਣਸੀਂਹ ਆਦਿ ਦੇ ਵੀ ਪੰਦਰਾਂ ਵਿਅਕਤੀ ਆਏ ਹੋਏ ਹਨ ਉਹਨਾਂ ਨੂੰ ਵੀ ਘੱਲ ਕਲਾਂ ਭੇਜਿਆ ਜਾ ਰਿਹਾ ਹੈ।

ਇਹ ਦਸ ਵਿਅਕਤੀ ਬੌਰੀਆ ਬਰਾਦਰੀ ਨਾਲ ਸੰਬੰਧਤ ਹ ਜੋ ਕਿ ਸਖ਼ਤ ਮਿਹਨਤੀ ਲੋਕ ਮੰਨੇ ਜਾਂਦੇ ਹਨ ਉਹ ਕਣਕ,ਨਰਮਾ ,ਕਪਾਹ ਆਦਿ ਦੀ ਮਜਦੂਰੀ ਕਰਨ ਲਈ ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਗਏ ਹੋਏ ਸਨ । ਲੌਕ ਡਾਊਨ ਦੌਰਾਨ ਰਾਹਤ ਮਿਲਦਿਆਂ ਸਾਇਕਲਾਂ ਤੇ ਹੀ ਦਸ ਬਾਰਾਂ ਦਿਨ ਵਿੱਚ ਸੈਂਕੜੇ ਕਿਲੋਮੀਟਰ ਸਫ਼ਰ ਤਹਿ ਕਰਕੇ ਬੀਤੇ ਕੱਲ੍ਹ ਆਪਣੇ ਘਰ ਪਾਹੁੰਚੇ ਅੱਜ ਉਹਨਾਂ ਨੂੰ ਘੱਲ ਕਲਾਂ ਆਈਸੋਲੇਸ਼ਨ ਸੈਂਟਰ ਵਿਖੇ ਭੇਜ ਦਿੱਤਾ ਗਿਆ।