ਗਲਾਸਗੋ (ਅਮਰ ਮੀਨੀਆਂ, ਮਨਦੀਪ ਖੁਰਮੀ ਹਿੰਮਤਪੁਰਾ)

ਦੋ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਫਿਰ ਬਰਤਾਨੀਆ ਵਿੱਚ ਮੌਤਾਂ ਦੇ ਅੰਕੜੇ ਵਿੱਚ ਵਾਧਾ ਹੋਇਆ ਹੈ। ਬੀਤੇ ਕੱਲ੍ਹ ਮੌਤਾਂ ਦੇ ਅੰਕੜੇ ਵਿੱਚ ਗਿਰਾਵਟ ਆਈ ਸੀ। ਕੱਲ੍ਹ ਦੀਆਂ 360 ਮੌਤਾਂ ਦੇ ਮੁਕਾਬਲੇ ਅੱਜ 633 ਮੌਤਾਂ ਦੀ ਖਬਰ ਹੈ। ਇੰਗਲੈਂਡ ਵਿੱਚ 546, ਸਕੌਟਲੈਡ 70 ਤੇ ਵੇਲਜ ਵਿੱਚ 17 ਮੌਤਾਂ ਹੋਈਆਂ ਹਨ। ਹੁਣ ਤੱਕ ਬਰਤਾਨੀਆ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 21749ਹੋ ਗਈ ਹੈ।