ਇੰਝ ਹੋਵੇਗੀ ਸੜਕ ਤੋਂ ਏਅਰਪੋਰਟ ਤੱਕ ਐਂਟਰੀ
30 ਅਪ੍ਰੈਲ ਦੀ ਏਅਰ ਨਿਊਜ਼ੀਲੈਂਡ ਫਲਾਈਟ ਲੈ ਉਡੇਗੀ ਇਕ ਵਾਰ ਫਿਰ ਦਿੱਲੀ ਤੋਂ ਕ੍ਰਾਈਸਟਚਰਚ ਕੀਵੀ
ਔਕਲੈਂਡ 27 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)

ਵਤਨ ਵਾਪਿਸੀ ਦੇ ਸਬੰਧ ਵਿਚ ਨਿਊਜ਼ੀਲੈਂਡ ਸਰਕਾਰ ਦੀ ਸਹਾਇਤਾ ਨਾਲ ਪਹਿਲੀ ਫਲਾਈਟ 24 ਅਪ੍ਰੈਲ ਨੂੰ ਦਿੱਲੀ ਤੋਂ ਔਕਲੈਂਡ ਕੀਵੀਆ ਨੂੰ ਛੱਡ ਚੁੱਕੀ ਹੈ, ਦੂਜੀ ਫਲਾਈਟ 27 ਅਪ੍ਰੈਲ ਨੂੰ ਸਵੇਰੇ 2 ਵਜੇ ਉਡ ਚੁੱਕੀ ਹੈ ਅਤੇ ਤੀਜੀ ਫਲਾਈਟ 30 ਅਪ੍ਰੈਲ ਨੂੰ ਦੁਬਾਰਾ ਦਿੱਲੀ ਤੋਂ ਤੜਕੇ 2 ਵਜੇ ਕ੍ਰਾਈਸਟਚਰਚ ਜਾ ਰਹੀ ਹੈ। ਲਗਪਗ 300 ਹੋਰ ਲੋਕਾਂ ਦੇ ਜਾਣ ਦੀ ਸੰਭਾਵਨਾ ਹੈ। ਲੋਕ 5500 ਡਾਲਰ ਪ੍ਰਤੀ ਸੀਟ ਅਦਾਇਗੀ ਕਰ ਰਹੇ ਹਨ ਅਤੇ ਜਾਂ ਫਿਰ ਫਾਇਨਾਂਸ ਦੀ ਸਹੂਲਤ ਲੈ ਰਹੈ ਹਨ। ਬਹੁਤ ਸਾਰੇ ਜੋ ਈਮੇਲਜ਼ ਦੀ ਉਡੀਕ ਕਰ ਰਹੇ ਸਨ ਉਨ੍ਹਾਂ ਦੇ ਪੱਲੇ ਨਿਰਾਸ਼ਾ ਪਈ ਹੋਈ ਹੈ ਅਤੇ ਅਜੇ ਵੀ ਆਸ ਵਿਚ ਹਨ ਕਿ ਈਮੇਲ ਆ ਜਾਵੇ। ਸੜਕ ਤੋਂ ਲੈ ਕੇ ਏਅਰਪੋਰਟ ਤੱਕ ਕਿਵੇਂ ਜਾਣਾ ਹੈ ਅਜੇ ਈਮੇਲ ਆਉਣੀ ਬਾਕੀ ਹੈ। ਕੱਲ੍ਹ 28 ਅਪ੍ਰੈਲ ਨੂੰ ਏਅਰ ਨਿਊਜ਼ੀਲੈਂਡ ਦਾ ਜਹਾਜ਼ 11 ਵਜੇ ਸੇਵੇਰੇ ਦਿੱਲੀ ਲਈ ਚੱਲ ਪਏਗਾ ਅਤੇ ਰਾਤ 8 ਕੁ ਵਜੇ ਪਹੁੰਚ ਜਾਵੇਗਾ। 24 ਘੰਟੇ ਬਾਅਦ ਇਹੀ ਜਹਾਜ਼ ਨਿਊਜ਼ੀਲੈਂਡ ਜਾਵੇਗਾ। 14 ਦਿਨ ਦਾ ਏਕਾਂਤਵਾਸ ਚੈਕਇਨ ਕਰਨ ਵੇਲੇ ਤੋਂ ਸ਼ੁਰੂ ਹੋਵੇਗਾ ਜੇਕਰ ਕੋਈ 1 ਮਈ ਨੂੰ ਸਵੇਰੇ ਸਵਾ 9 ਵਜੇ ਚੈਕਇਨ ਕਰੇਗਾ ਤਾਂ 14 ਮਈ ਨੂੰ ਸਵਾ 9 ਵਜੇ ਆਪਣਾ 14 ਦਿਨਾਂ ਦਾ ਸਮਾਂ ਪੂਰਾ ਕਰੇਗਾ। ਕ੍ਰਾਈਸਟਚਰਚ ਤੋਂ ਆਪਣੇ ਘਰਾਂ ਨੂੰ ਜਾਣ ਦਾ ਖਰਚਾ ਆਪਣਾ ਹੋਵੇਗਾ। ਵਾਧੂ ਸਮਾਨ ਦੇ ਲਈ ਪ੍ਰਤੀ ਕਿਲੋ ਡੇਢ ਡਾਲਰ ਦਾ ਖਰਚਾ ਆ ਸਕਦਾ ਹੈ ਅਤੇ ਕ੍ਰਾਈਸਟਚਰਚ ਤੋਂ ਔਕਲੈਂਡ ਦੀ ਟਿਕਟ 190 ਡਾਲਰ ਦੇ ਕਰੀਬ ਹੈ ਜੇਕਰ 23 ਕਿਲੋਭਾਰ ਲਿਜਾਉਣਾ ਹੈ।
ਪਹਿਲੀ ਫਲਾਈਟ ਦੇ ‘ਚ ਗਏ ਸ. ਖੜਗ ਸਿੰਘ ਨੇ ਕੁਝ ਸੰਖੇਪ ਵੇਰਵਾ ਸਾਂਝਾ ਕੀਤਾ ਹੈ ਜੋ ਇਸ ਤਰ੍ਹਾਂ ਹੈ:-
-ਈਮੇਲ ਦੇ ਵਿਚ ਬੱਸ ਨੰਬਰ, ਡ੍ਰਾਈਵਰ ਦਾ ਨੰਬਰ ਅਤੇ ਬੱਸ ਕਿੱਥੋਂ ਅਤੇ ਕਿੰਨੇ ਵਜੇ ਚੱਲਣੀ ਹੈ ਪਤਾ ਚੱਲੇਗਾ।
– ਪਹਿਲੀ ਫਲਾਈਟ ਵੇਲੇ 9 ਬੱਸਾਂ ਪੰਜਾਬ ਲਈ ਹੀ ਸਨ ਅਤੇ ਕਈ ਹੋਰ ਥਾਵਾਂ ਤੋਂ ਵੀ ਸਨ।
– ਬੱਸ ਫੜਨ ਵਾਲੇ ਬੱਸ ਅੱਡੇ ਤੱਕ ਜਾਣ ਵਾਸਤੇ ਤੁਹਾਨੂੰ ਹਾਈ ਕਮਿਸ਼ਨ ਵੱਲੋਂ ਪਾਸ ਆਵੇਗਾ ਜੋ ਕਿ ਡ੍ਰਾਈਵਰ ਨੂੰ ਦਿੱਤਾ ਜਾ ਸਕੇਗਾ। ਉਸ ਉਤੇ ਅਧਿਕਾਰੀਆਂ ਦੇ ਨੰਬਰ ਹਨ।
– ਟਰਾਂਸਪੋਰਟ ਕੰਪਨੀ ਤੁਹਾਡੇ ਨਾਲ ਫੋਨ ਉਤੇ ਸੰਪਰਕ ਵੀ ਕਰੇਗੀ।
– ਰਾਤ 8 ਵਜੇ ਬੱਸਾਂ ਏਅਰਪੋਰਟ ਉਤੇ ਤੁਹਾਨੂੰ ਡਰਾਪ ਕਰਨਗੀਆਂ।
– ਏਅਰਪੋਰਟ ਦੇ ਅੰਦਰ ਅਜੇ ਕੰਮ ਓਨੀ ਤੇਜ਼ੀ ਨਾਲ ਅਤੇ ਕੰਪਿਊਟਰਜ਼ ਰਾਹੀਂ ਨਹੀਂ ਹੋ ਰਿਹਾ, ਜਿਸ ਕਰਕੇ ਸਮਾਂ ਆਮ ਨਾਲੋਂ ਵੱਧ ਲੱਗ ਰਿਹਾ ਹੈ।
– ਏਅਰ ਕੰਡੀਸ਼ਨ ਆਦਿ ਸ਼ਾਇਦ ਨਾ ਚੱਲਦੇ ਮਿਲਣ ਜਿਸ ਕਰਕੇ ਮੱਛਰ ਆਦਿ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਅੰਦਰ ਵੈਂਡਰ ਮਸ਼ੀਨਾਂ ਅਤੇ ਦੁਕਾਨਾਂ ਬੰਦ ਸਨ ਸ਼ਾਇਦ ਖੁੱਲ੍ਹ ਜਾਣ।
– ਆਪਣਾ ਲਈ ਪਾਣੀ ਦੀਆਂ ਬੋਤਲਾਂ, ਕੁਝ ਸਨੈਕਸ, ਪਰਾਂਠਾ ਆਦਿ ਨਾਲ ਲੈ ਕੇ ਜਾਓ ਕਿਉਂਡ ਰਸਤੇ ਵਿਚ ਢਾਬੇ ਆਦਿ ਸ਼ਾਇਦ ਹੀ ਖੁੱਲ੍ਹੇ ਮਿਲਣ। ਜਿਨ੍ਹਾਂ ਬੱਚਿਆਂ ਦੁੱਧ ਬਗੈਰਾ ਚਾਹੀਦਾ ਹੋਵੇ ਉਹ ਸੁੱਕਾ ਦੁੱਧ ਅਤੇ ਗਰਮ ਪਾਣੀ ਨਾਲ ਲੈ ਜਾਣ।
-ਇਮੀਗ੍ਰੇਸ਼ਨ ਅਤੇ ਸਕਿਊਰਿਟੀ ਵੇਲੇ ਅਲੱਗ ਤਰ੍ਹਾਂ ਦਾ ਵਾਤਾਵਰਣ ਵੇਖਣ ਨੂੰ ਮਿਲੇਗਾ।
– ਭਾਰਤੀ ਕਰੰਸੀ ਵੀ ਕੁਝ ਆਪਣੇ ਕੋਲ ਰੱਖੋ।
-ਨਿਊਜ਼ੀਲੈਂਡ ਹਾਈ ਕਮਿਸ਼ਨ ਦਾ ਸਟਾਫ ਵੀ ਸਹਾਇਤਾ ਵਾਸਤੇ ਪਹੁੰਚਦਾ ਹੈ।
– ਕਰੋਨਾ ਵਾਇਰਸ ਦੇ ਚਲਦਿਆਂ ਤੁਹਾਡੀ ਮੁੱਢਲੀ ਮੈਡੀਕਲ ਜਾਂਚ ਕੀਤੀ ਜਾਣੀ ਹੈ।
– ਨਿਊਜ਼ੀਲੈਂਡ ਪਹੁੰਚਣ ਉਤੇ ਏਅਰਪੋਰਟ ਲਗਪਗ ਖਾਲੀ ਮਿਲੇਗਾ। ਤੁਹਾਨੂੰ ਉਥੇ ਗਾਈਡ ਕਰਨਗੇ।
-ਬਾਹਰ ਨਿਕਲਣ ਉਤੇ ਤੁਹਾਨੂੰ ਬੱਸਾਂ ਰਾਹੀਂ 14 ਦਿਨਾਂ ਦੇ ਏਕਾਂਤਵਾਸ ਲਈ ਹੋਟਲਾਂ ਆਦਿ ਵਿਚ ਲਿਜਾਇਆ ਜਾਵੇਗਾ।