ਇੱਕ ਮੁਲਾਜ਼ਮ ਗੋਲੀ ਲੱਗਣ ਨਾਲ ਜ਼ਖਮੀ
ਮੁਹਾਲੀ (ਪੰਜ ਦਰਿਆ ਬਿਊਰੋ)
ਕਰਫਿਊ ਦੇ ਚਲਦੇ ਮੁਹਾਲੀ ਪੁਲਿਸ ਨੇ ਅੱਜ ਇੱਕ ਸਖ਼ਤ ਮੁਕਾਬਲੇ ਵਿੱਚ 4 ਗੈਗਸਟਾਰਾਂ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਤੁਹਾਨੂੰ ਦੱਸ ਦਈਏ ਇਸ ਮੁਕਾਬਲੇ ਵਿੱਚ ਇੱਕ ਹਵਾਲਦਾਰ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਪੰਜ ਦਰਿਆ ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਹਾਲੀ ਦੇ ਪੰਚਕੂਲਾ ਬਾਰਡਰ ਲਾਗਲੇ ਪਿੰਡ ਕੋਟ ਬਿੱਲਾ ਵਿੱਚ 4 ਗੈਗਸਟਰ ਜੋ ਕਿ ਕਤਲ ਦੇ ਇਕ ਕੇਸ ਵਿੱਚ ਪੁਲਿਸ ਨੂੰ ਲੋੜੀਂਦੇ ਹਨ, ਉੱਥੇ ਮੌਜੂਦ ਹਨ। ਪੁਲਿਸ ਨੇ ਜਦੋਂ ਗੈਗਸਟਾਰਾਂ ਨੂੰ ਆਤਮ ਸਮਰਪਣ ਕਰਨ ਦੀ ਚੇਤਾਵਨੀ ਦਿੱਤੀ ਤਾਂ ਉਨ੍ਹਾਂ ਗੋਲੀ ਚਲਾ ਦਿੱਤੀ ਅਤੇ ਜਿਸ ਉਪਰੰਤ ਪੁਲਿਸ ਨੇ ਜਵਾਬੀ ਕਰਵਾਈ ਕਰਦਿਆਂ 4 ਗੈਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਹਾਲੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।