6.9 C
United Kingdom
Sunday, April 20, 2025

More

    ਕੋਈ ਗੱਲ ਦਰਿਆਵਾਂ ਦੀ

    ਜਸਵੀਰ ਜੱਸ, ਲੰਡਨ।

    ਕੋਈ ਗੱਲ ਦਰਿਆਵਾਂ ਦੀ
    ਬੱਦਲ਼ਾਂ ਘਟਾਵਾਂ ਦੀ ।
    ਕੁਝ ਨਿੱਘੀਆਂ ਧੁੱਪਾਂ ਦੀ
    ਕੁਝ ਠੰਢੀਆਂ ਛਾਵਾਂ ਦੀ ||

    ਮੇਰੇ ਚੇਤਿਆਂ ਵਿੱਚ ਵਸਦਾ
    ਇੱਕ ਦੇਸ ਮੇਰਾ ਆਪਣਾ|
    ਸੁੱਖ-ਸਾਂਦ ਸਦਾ ਮੰਗਦਾਂ
    ਪੁਰੇ ਦੀਆਂ ਹਵਾਵਾਂ ਦੀ||

    ਕੁਝ ਯਾਰ ਬੇਲੀਆਂ ਦੇ
    ਹੱਸਦੇ ਖਿੜਦੇ ਚੇਹਰੇ ।
    ਮਾਂ ਪਿਉ ਦੀਆਂ ਅਸੀਸਾਂ
    ਗਲ਼ਵੱਕੜੀ ਭਰਾਵਾਂ ਦੀ ।।

    ਭੈਣਾਂ ਦੀਆਂ ਰੱਖੜੀਆਂ
    ਗੱਲ ਸੱਧਰਾਂ ਚਾਵਾਂ ਦੀ ।
    ਦਿਲ ਚੋੰ ਸਿੱਧੀਆਂ ਆਈਆਂ
    ਲੱਖ ਲੱਖ ਦੁਆਵਾਂ ਦੀ ||

    ਪੁੱਤ ਮੁੜ ਜਾਣ ਪਿੰਡਾਂ ਨੂੰ
    ਪਰਦੇਸੀ ਹੋ ਗਏ ਜੋ |
    ਉਡੀਕ ਮੁਕਾ ਰੱਬਾ
    ਉਂਨਾਂ ਬੁਢੜੀਆਂ ਮਾਂਵਾਂ ਦੀ ।।

    ਜਿਸ ਮਿੱਟੀ ਦਾ ਜਾਇਆ
    ਉਸੇ ਵਿੱਚ ਮਿਲ ਜਾਵਾਂ ।
    ਬੜੀ ਮਿੱਟੀ ਛਾਣ ਲਈ
    ‘ਜੱਸ’ ਓਪਰੀਆਂ ਥਾਂਵਾਂ ਦੀ ।।

    ਕੋਈ ਗੱਲ ਦਰਿਆਵਾਂ ਦੀ
    ਬੱਦਲ਼ਾਂ ਘਟਾਵਾਂ ਦੀ |
    ਕੁਝ ਨਿੱਘੀਆਂ ਧੁੱਪਾਂ ਦੀ
    ਕੁਝ ਠੰਢੀਆਂ ਛਾਵਾਂ ਦੀ ।।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!