ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)

ਪੂਰੇ ਭਾਰਤ ਵਿੱਚ ਲਾਕਡਾਉਨ ਹੋਣ ਕਰਕੇ ਭਾਰਤ ਭਰ ਵਿੱਚ ਵੱਖ ਵੱਖ ਥਾਈਂ ਅਨੇਕਾਂ ਲੋਕ ਫ਼ਸੇ ਹੋਏ ਹਨ। ਪੰਜਾਬ ਦੀ ਮਧੁਰੀ ਸ਼ਰਮਾਂ ਕਿੰਨਰ ਵੀ ਹਰਿਦੁਆਰ ਨੇੜੇ ਫ਼ਸੀ ਹੋਈ ਹੈ ਅਤੇ ਪਿੰਡ ਆਉਣ ਲਈ ਅਰਜ਼ੋਈਆਂ ਕਰ ਰਹੀ ਹੈ।
ਕਿੰਨਰ ਮਧੁਰੀ ਸ਼ਰਮਾਂ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਕੋਲ ਹੋਲੀ ਮਨਾਉਣ ਲਈ ਦੇਹਰਾਦੂਨ ਨੇੜੇ ਆਪਣੇ ਪਿੰਡ ਗਈ ਸੀ ਫ਼ਿਰ ਉਹ ਰੁ੍ਰੜਕੀ ਨੇੜੇ ਦਰਗਾਹ ਤੇ ਮੱਥਾ ਟੇਕਣ ਚਲੀ ਗਈ । ਲਾਕ ਡਾਉਨ ਕਰਕੇ ਆਪਣੇ ਸਾਥੀ ਨਾਲ ਉਥੇ ਹੀ ਫ਼ਸ ਗਈ। ਉਹਨਾਂ ਨੂੰ ਮਰਦਾਂ ਵਿੱਚ ਰਹਿਣ ਤੇ ਸਮੱਸਿਆ ਆਉਣ ਤੇ ਪੈਦਲ ਤੁਰ ਜਾਣਾ ਬੇਹਤਰ ਸਮਝਿਆ। ਉਹ ਹਰਿਦੁਆਰ ਨੇੜੇ ਫ਼ਿਰ ਫ਼ਸ ਗਏ । ਮਾਧੁਰੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਆਈਪੀ ਇੰਟਰਕਾਲਜ ਲਕਸਰ ,ਹਰਿਦੁਆਰ (ਉਤਰਾਖੰਡ) ਵਿਖੇ ਰਹਿ ਰਹੇ ਹਨ। ਇੱਕ ਕਮਰੇ ਵਿੱਚ ਛੇ ਛੇ ਜਣੇ ਮਰਦ ਹਨ ਅਤੇ ਉਹ ਅੌਰਤ ਕਿੰਨਰ ਹੋਣ ਕਰਕੇ ਬਹੁਤ ਪ੍ਰੇਸ਼ਾਨੀ ਵਿੱਚ ,ਉਹਨਾਂ ਕੋਲ ਪੈਸੇ ਵੀ ਖ਼ਤਮ ਹੋ ਗਏ । ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਲੁਧਿਆਣਾ ਵਿਖੇ ਪਾਹੁੰਚਾਇਆ ਜਾਵੇ। ਉਹਨਾਂ ਦੱਸਿਆ ਕਿ ਉਹ ਦੋ ਜਣੇ ਹੀ ਪੰਜਾਬ ਦੇ ਲੁਧਿਆਣਾ ਦੇ ਹਨ ਬਾਕੀ 36 ਜਣੇ ਯੂਪੀ ਆਦਿ ਦੇ ਹਨ। ਸਾਹਿਤਕਾਰ ਹਰਪਿੰਦਰ ਰਾਣਾ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਪਾਕੇ ਇਹਨਾਂ ਦੀ ਸਹਾਇਤਾ ਦੀ ਅਪੀਲ ਕੀਤੀ ਸੀ।