ਅੰਜੂ ਵ. ਰੱਤੀ
ਮੇਰਾ ਮਨ ਦਾ ਮੇਘਲਾ, ਵਰ੍ਹਿਆ ਵਰ੍ਹਿਆਂ ਬਾਅਦ,
ਧਰਤ ਪਿਆਸੀ ਸੱਧਰਾਂ ਦੀ ਰਹੀ ਕਿਉਂ ਬੇਆਸ।

ਆਪਣੇ ਖੰਭਾਂ ਉੱਤੇ ਹੀ, ਹੈ ਮੈਨੂੰ ਵਿਸ਼ਵਾਸ,
ਤੇਰੇ ਉੱਤੇ ਰੱਖਾਂ ਕਿਉਂ ਮੈਂ ਅੰਨ੍ਹਾ ਧਰਵਾਸ?
ਅੰਨ੍ਹੇਵਾਹ ਨਾ ਮੰਨਾਂਗੀ, ਅੰਧਵਿਸ਼ਵਾਸੀ ਸੋਚ,
ਜਾਗਿਆ ਹੈ ਜਦ ਤੋਂ ਸੁੱਤਾ, ਇਹ ਆਤਮ ਵਿਸ਼ਵਾਸ।
ਲਾ ਕੇ ਰੱਖ ਕਲੇਜੇ ਦੇ, ਨਾਲ ਤੂੰ ਸੱਚੀ ਸੋਚ,
ਛੱਡ ਮਨਾਂ ਹੁਣ ਬਾਕੀ ਸਭ, ਸਮਝ ਕੇ ਤੂੰ ਬਕਵਾਸ।
ਬਦਲ ਗਈ , ਕੁਝ ਬਦਲੇਗੀ, ਵੇਖੀਂ ਤੇਰੀ ਤਕਦੀਰ,
ਨੇਰ੍ਹੇ ਪਿੱਛੇ ਚਾਨਣ ਹੈ ਛੱਡੀਂ ਨਾ ਤੂੰ ਆਸ।