ਬਲਦੇਵ ਸਿੰਘ ਬੁੱਧ ਸਿੰਘ ਵਾਲਾ, ਹਾਂਗ ਕਾਂਗ।

ਭੈਣੋ ਤੇ ਭਰਾਵੋ ਗੱਲ ਸੋਚਣ ਵਾਲੀ ਹੈ ਕਿ ਜੇ ਕੋਈ ਸ਼ਰਾਬੀ ਡਰਾਈਵਰ ਚਾਰ ਪੰਜ ਬੰਦੇ ਜਾਂ ਬੁੜੀਆਂ ਗੱਡੀ ਚੜ੍ਹਾ ਕੇ ਮਾਰ ਦਿੰਦਾ ਹੈ, ਜਾਂ ਕਿਸੇ ਅਣਜਾਣ ਕੋਲੋਂ ਰਾਈਫਲ ਜਾਂ ਪਿਸਤੌਲ ਵਿੱਚੋਂ ਗੋਲੀ ਚੱਲ ਜਾਣ ਨਾਲ ਮੌਤ ਹੋ ਜਾਂਦੀ ਹੈ, ਜਾਂ ਕਿਸੇ ਡਾਕਟਰ, ਨਰਸ ਕੋਲੋਂ ਗਲਤ ਟੀਕੇ ਨਾਲ ਮੌਤ ਹੋ ਜਾਂਦੀ ਹੈ । ਕਈ ਵਾਰ ਬਗੈਰ ਫਾਟਕਾਂ ਤੋਂ ਲੰਘਣ ਕਾਰਨ ਮੌਤਾਂ ਹੋ ਜਾਂਦੀਆਂ ਹਨ। ਜੇ ਕਿਸੇ ਅਣਜਾਣ ਮਕੈਨਿਕ ਗੱਡੀ ਸਹੀ ਨਾ ਠੀਕ ਕਰਨ ਤੇ ਬਰੇਕਾਂ ਫੇਲ ਕਾਰਨ ਐਕਸੀਡੈਂਟ ਹੋ ਕੇ ਮੌਤਾਂ ਹੋ ਜਾਂਦੀਆਂ ਹਨ । ਜਾਂ ਨਸ਼ੇ ਦੇ ਟੀਕੇ ਲਾਉਣ ਕਾਰਨ ਨੌਜਵਾਨ ਦੀ ਮੌਤ ਹੋ ਜਾਂਦੀ ਹੈ, ਜੇ ਘਰੋਂ ਬਾਹਰ ਜਾਵਾਂਗੇ ਤੇ ਕਰੋਨਾ ਕਰਕੇ ਮੌਤ ਹੋ ਜਾਂਦੀ ਹੈ । ਜਾਂ ਹੋਰ ਕਈ ਤਰ੍ਹਾਂ ਦੀਆਂ ਮੌਤਾਂ ਬੰਦੇ ਦੀ ਗਲਤੀ ਕਾਰਨ ਹੋ ਜਾਂਦੀਆਂ ਹਨ, ਤਾਂ ਆਪਾਂ ਆਖ ਦਿੰਦੇ ਹਾਂ ਕਿ ਰੱਬ ਨੇ ਇੰਨੀ ਕੁ ਉਮਰ ਲਿਖੀ ਸੀ ਸਾਰੇ ਮੰਨ ਜਾਂਦੇ ਹਨ । ਕੱਲ੍ਹ ਇੱਕ ਪੱਤਰਕਾਰ ਨੇ ਸਿਵਿਆਂ ਵਿੱਚ ਜਾ ਕੇ ਸਿਵਿਆਂ ਵਿੱਚ ਕੰਮ ਕਰ ਰਹੇ ਬੰਦੇ ਇੰਟਰਵਿਊ ਲਈ। ਉਸਨੇ ਕਿਹਾ ਕਿ ਬੰਦ ਦੇ ਦੌਰਾਨ ਕਿੰਨੀਆਂ ਮੌਤਾਂ ਹੋਈਆਂ । ਤਾਂ ਜਵਾਬ ਮਿਲਿਆ ਕਿ ਪਹਿਲਾਂ ਨਾਲੋਂ ਮੌਤਾਂ ਦੀ ਗਿਣਤੀ ਅੱਧੀ ਰਹਿ ਗਈ ਹੈ! ਧਿਆਨ ਦੇਣਾ ਜੇ ਰੱਬ ਦੇ ਹੱਥ ਮੌਤ ਹੁੰਦੀ ਤਾਂ ਬੰਦ ਦੌਰਾਨ ਵੀ ਮੌਤਾਂ ਦੀ ਗਿਣਤੀ ਘੱਟ ਨਾ ਹੁੰਦੀ। ਹੁਣ ਦੂਜੇ ਪਾਸੇ ਆਵੋ, ਚੀਨ,ਇਟਲੀ,ਅਮਰੀਕਾ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ 500 ਤੋ ਲੈਕੇ ਹੁਣ 700 ਤੱਕ ਹਰਰੋਜ ਮੌਤਾਂ ਹੋਈਆਂ, ਕਿਉਂਕਿ ਛੇਤੀ ਲਿੰਕ ਡਾਊਨ ਨਹੀਂ ਕੀਤਾ ਜਾਂ ਪਤਾ ਨਹੀਂ ਲੱਗਾ ਹੋਣਾ। ਇਟਲੀ ਵਿਚ ਤਾਂ ਇਹ ਹਾਲਤ ਹੋ ਗਈ ਸੀ ਕਿ ਦਸ ਲਾਸ਼ਾ ਨੂੰ ਸੰਭਾਲਦੇ ਸਨ ਤੇ ਵੀਹ ਲਾਸ਼ਾ ਹੋਰ ਆ ਜਾਂਦੀਆਂ ਸਨ । ਚੀਨ ਦੇ ਵੁਹਾਨ ਸ਼ਹਿਰ ਵਿੱਚ ਤਾਂ ਸਭ ਤੋਂ ਜਿਆਦਾ ਮੌਤਾਂ ਹੋਈਆਂ ਸਨ। ਸੋਚਣ ਵਾਲੀ ਗੱਲ ਇਹ ਹੈ ਕਿ ਰੱਬ ਨੇ ਇਕ ਦਮ ਮੌਤ ਦਰ ਕਿਵੇਂ ਵਧਾ ਦਿੱਤੀ? ਮੇਰੇ ਖਿਆਲ ਵਿੱਚ ਆਪਾਂ ਨੂੰ ਸਮਝ ਜਾਣਾਂ ਚਾਹੀਦਾ ਹੈ ਕਿ ਮੌਤ ਦੇ ਅਸੀਂ ਖੁਦ ਜਿੰਮੇਵਾਰ ਹਾਂ, ਪਰ ਮੜ੍ਹ ਰੱਬ ਦੇ ਸਿਰ ਦਿੰਦੇ ਹਾਂ!