ਮਈ ਦਿਵਸ ਘਰਾਂ ਅੰਦਰ ਹੀ ਮਨਾਉਣ ਦੀ ਅਪੀਲ
ਅੰਮ੍ਰਿਤਸਰ (ਰਾਜਿੰਦਰ ਰਿਖੀ)

ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇ.ਪੀ.ਐਮ.ਉ) ਵੱਲੋਂ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮੌਕੇ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਇਹ ਸੱਦਾ ਦਿੱਤਾ ਕਿ ਲਾਕਡਾਊਨ ਅਤੇ ਸਰੀਰਿਕ ਡਿਸਟੈਂਸਿੰਗ ਦੇ ਅਸੂਲਾਂ ਦੀ ਪਾਲਣਾ ਕਰਦਿਆਂ ਆਪੋਂ ਆਪਣੇ ਘਰਾਂ ਵਿੱਚ ਪਰਿਵਾਰਾਂ ਸਮੇਤ ਕਿਰਤੀਆਂ ਦੀ ਬੰਦ ਖ਼ਲਾਸੀ ਦੇ ਪ੍ਰਤੀਕ ਸੂਹੇ ਝੰਡੇ ਲਹਿਰਾਉਣ।
ਇਸ ਸੱਦੇ ਬਾਰੇ ਜਾਣਕਾਰੀ ਦਿੰਦਿਆਂ ਜੇ.ਪੀ.ਐਮ.ਉ ਦੇ ਸੂਬਾਈ ਕਨਵੀਨਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਪੂਰੇ ਸੰਸਾਰ ਅੰਦਰ 1ਮਈ ਦਾ ਦਿਹਾੜਾ ਕਿਰਤੀ ਲੋਕਾਂ ਵੱਲੋਂ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਸੀ ਪਰ ਐਤਕੀਂ ਕਰੋਨਾ ਵਾਇਰਸ ਦੀ ਇਨਫੈਕਸ਼ਨ ਕਾਰਨ ਘਰਾਂ ਵਿੱਚ ਮਜ਼ਦੂਰ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਸਾਥੀ ਦਾਊਦ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਇਸ ਮੁਸੀਬਤ ਸਮੇਂ ਵਿੱਚ ਲੋਕਾਂ ਵੱਲ ਪਿੱਠ ਕਰ ਲਈ ਹੈ ਅਤੇ ਮਈ ਦਿਵਸ ਮੌਕੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਤਿੱਖਾ ਅਤੇ ਲਹੂਵੀਟਣਾ ਸੰਘਰਸ਼ ਲੜਣ ਦਾ ਸੰਕਲਪ ਲਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਖਾਣ-ਪੀਣ ਦੀਆਂ ਵਸਤਾਂ ਕਿਰਤੀ ਲੋਕਾਂ ਨੂੰ ਬਿਨਾਂ ਪੱਖਪਾਤ ਦੇ ਮਹੱਈਆ ਕਰਵਾਈਆਂ ਜਾਣ ਅਤੇ 50ਹਜਾਰ ਰੁਪਏ ਫੋਰੀ ਨਕਦ ਰਕਮ ਹਰ ਪਰਿਵਾਰ ਨੂੰ ਦਿੱਤੀ ਜਾਵੇ।ਮੰਗ ਕੀਤੀ ਮਜ਼ਦੂਰਾਂ ਦੀ ਦਿਹਾੜੀ ਅੱਠ ਘੰਟੇ ਹੀ ਰਹਿਣ ਦਿੱਤੀ ਜਾਵੇ