ਹਰਪ੍ਰੀਤ ਸਿੰਘ ਲਲਤੋਂ
ਸ੍ਰਿਸ਼ਟੀ ਸਿਰਜੀ ਕਾਦਰੀ,
ਨਿਵਾਜਿਆ ਗੋਦ ਵਿੱਚ ਆਦਮ,
ਤਤਪਰ ਰਹਿਓ ਇਮਦਾਦ ਲਈ,

ਬਣ ਇਕ ਦੂਜੇ ਦੇ ਖਾਦਿਮ,
ਬਚਨਾਂ ਤੇ ਅਡੋਲ ਕੁਦਰਤ ,
ਬੰਦਾ ਖਰਾ ਨਾ ਉੱਤਰਿਆ,
ਖਸ਼ਮ ਨਾਲ ਕੀਤੇ ਕੌਲ ਤੋਂ,
ਮੁੱਕਰਦੇ ਮੁੱਕਰਦੇ ਮੁੱਕਰਿਆ।
ਗੱਲ ਸੁਣੀ ਸੁਣੀ ਜਿਹੀ ਲੱਗੇ,
ਜਰਖੇਜ ਸੀ ਮੁਲਕ ਦੀ ਮਿੱਟੀ,
ਅਜੋਕੇ ਵਿੱਚ ਰੱਕੜ ਬਣਗੀ
ਰਸਾਇਣ ਖਾਦਾਂ’ਤੇ ਲਾ ਦਿੱਤੀ,
ਹੋਰ ਕੋਈ ਨੀ,
ਨਸ਼ੇ ਲਾਉਣ ਵਾਲੇ ਉਹਦੇ ਪੁੱਤਰ ਆ,
ਖਸਮ ਨਾਲ ਕੀਤੇ ਕੌਲ…….।
ਪਾਪਾਂ ਤੋਂ ਮੁਕਤੀ ਮਿਲਦੀ ਸੀ ,
ਕਰਕੇ ਇਸਨਾਨ ਤੇ ਬੰਦਗੀ,
ਕੂੜਾ ਕਰਕਟ ਤੇ ਰਹਿੰਦ ਖੂਹੰਦ ,
ਮਿਲਾ ਦਿੱਤੀ ਵਿੱਚ ਗੰਦਗੀ,
ਗੰਗਾ ਛੱਡੋ ਪੀਣ ਵਾਲੇ ,
ਪਾਣੀ ਨਾ ਸਾਫ਼ ਸੁੱਥਰੇ ਆ,
ਖਸ਼ਮ ਨਾਲ ਕੀਤੇ ਕੌਲ ……….।
ਐਨੇ ਵੱਧ ਗਏ ਉਹਦੇ ਪਾਪ,
ਔਖਾ ਪਾਪਾਂ ਦਾ ਜੋੜ ਲਾਉਣਾ,
ਜੀਭ ਦਾ ਪਿਆ ਸਵਾਦ ,
ਬੇਜੁਬਾਨ ਖਾਈ ਜਾਵੇ ਮਰੋੜ ਧੌਣਾਂ,
ਕੁੱਕੜ,ਭੇਡੂ,ਮੱਝਾਂ,ਗਾਵਾਂ,
ਝਟਕਦਾ ਬੱਕਰੇ ਬੁੱਕਰੇ ਆ,
ਖਸ਼ਮ ਨਾਲ ਕੀਤੇ ਕੌਲ…..।
ਲਲਤੋਂ ਘੋਨ ਮੋਨ ਜਿਹੇ ਕਰਤੇ,
ਜੜਾਂ ਸਮੇਤ ਬਹੁਤੇ ਹੀ ਪੱਟਲੇ,
ਜਿੰਦਗੀ ਵੇਚ ਕੇ,
ਆਪਣੀ ਮੌਤ ਖਰੀਦੀ ਸੋਚੇ ਮੈਂ ਪੈਸੇ ਵੱਟਲੇ,
ਕਿੰਨੇ ਬ੍ਰਿਖਾਂ ਦੀਆਂ ਲੋਥਾਂ ਤੇ ,
ਸ਼ੜਕਾਂ ਪੁਲ ਉੱਸਰੇ ਆ,
ਖਸ਼ਮ ਨਾਲ ਕੀਤੇ ਕੌਲ ਤੋਂ……..।