ਰਜਨੀ ਵਾਲੀਆ

ਪੰਜਾਬ ਹੋਵੇ ਆਪਣਾਂ ਤੇ
ਦਿਲਾਂ ਵਿੱਚ ਤੇਹ ਹੋਵੇ।
ਮੈਂ ਏਹੋ ਚਾਹੁਨੀਂ ਆਂ
ਭਰੀ ਦੁੱਧ ਵਾਲੀ ਚਾਟੀ ਹੋਵੇ
ਦਿਲਾਂ ਚ ਸਨੇਹ ਹੋਵੇ।
ਮੈਂ ਇਹੋ ਚਾਹੁਨੀਂ ਆਂ
ਮੁਟਿਆਰ ਸਿਰ ਚੁੰਨੀ ਹੋਵੇ,
ਸਿਰ ਗੱਭਰੂ ਦੇ ਪੱਗ ਹੋਵੇ।
ਗਲ ਕੈਂਠਾ ਲੱਕ ਚਾਦਰਾ,
ਰੋਹਬ ਹੀ ਅਲੱਗ ਹੋਵੇ।
ਐਸਾ ਸਾਥੀ ਮੇਰਿਆਂ ਮੁਕੱਦਰਾਂ,
ਦੇ ਵਿੱਚ ਕਿਤੇ ਜੇ ਹੋਵੇ।
ਮੈਂ ਇਹੋ ਚਾਹੁਨੀਂ ਆਂ
ਮੈਂ ਰੁੱਸਾਂ ਓ ਮਨਾਵੇ
ਓ ਰੁੱਸੇ ਮੈਂ ਮਨਾਵਾਂ ਨਾ।
ਮੈਂ ਸੱਦਾਂ ਓ ਆਵੇ
ਓ ਸੱਦੇ ਤੇ ਮੈਂ ਜਾਵਾਂ ਨਾ।
ਅਸੀਂ ਕਦੀ ਪਾਈਏ ਅੱਬਾ
ਤੇ ਕਦੀ ਸਾਡੀ ਟੇਅ ਹੋਵੇ।
ਮੈਂ ਇਹੋ ਚਾਹੁਨੀਂ ਆਂ
ਰਜਨੀ ਨਸ਼ੀਲੀ ਅੱਖ ਹੋਵੇ,
ਤੇ ਭਰੀ ਹੋਵੇ ਪਿਆਰ ਨਾ।
ਸਾਹ ਆਉਣ ਵੀ ਯਾਰ ਨਾ,
ਤੇ ਜਾਣ ਵੀ ਯਾਰ ਨਾ।
ਜਿੱਥੇ ਓ ਉਡੀਕੇ ਮੈਨੂੰ
ਓ ਪਿੰਡ ਵਾਲਾ ਥੇਹ ਹੋਵੇ।
ਮੈਂ ਇਹੋ ਚਾਹੁਨੀਂ ਆਂ,
ਮੈਂ ਇਹੋ ਚਾਹੁਨੀਂ ਆਂ।
ਰਜਨੀ ਵਾਲੀਆ
ਕਪੂਰਥਲਾ